ਵੀਨਾ ਕੌਰ ਦੇ ਜੱਜ ਬਨਣ ਦੇ ਸੁਪਨੇ ਨੂੰ ਪੂਰਾ ਕਰਨਗੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ

ਤਰਨਤਾਰਨ  (ਜਗਰਾਜ ਲੋਹਾਰਾ)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਵਿੱਚ 450 ਵਿੱਚੋਂ 444 ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੈਦਪੁਰ ਦੀ ਵੀਨਾ ਕੌਰ ਆਪਣੇ ਅੰਦਰ ਜੱਜ ਬਣਨ ਦਾ ਸੁਪਨਾ ਸੰਜੋਈ ਬੈਠੀ ਹੈ।
ਉਸਦੇ ਸੁਪਨੇ ਨੂੰ ਉਡਾਣ ਉਦੋਂ ਮਿਲੀ ਜਦੋਂ ਜ਼ਿਲ਼੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨਿੱਜੀ ਤੌਰ ‘ਤੇ ਉਸਦੀ ਉਚੇਰੀ ਪੜ੍ਹਾਈ ਦਾ ਸਾਰਾ ਖਰਚ ਚੁੱਕਣ ਦਾ ਜਿੰੰਮਾ ਲਿਆ।
ਸਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਵੀਨਾ ਕੌਰ ਦੇ ਪਿਤਾ ਸ੍ਰ. ਗੁਰਜੀਤ ਸਿੰਘ ਉਸਾਰੀ ਕਾਮੇ ਵਜੋਂ ਕੰਮ ਕਰਦੇ ਹਨ ਅਤੇ ਉਸਦੀ ਮਾਤਾ ਵੀ ਘਰੇਲੂ ਕੰਮ-ਕਾਜ ਵਾਲੀ ਔਰਤ ਹੈ। ਪਰ ਵੀਨਾ ਕੌਰ ਨੇ ਸਖਤ ਮਿਹਨਤ ਅਤੇ ਜਜ਼ਬੇ ਸਦਕਾ ਪੜ੍ਹਾਈ ਵਿੱਚ ਆਪਣੇ-ਮਾਤਾ ਪਿਤਾ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।

Leave a Reply

Your email address will not be published. Required fields are marked *