ਲੋੜਵੰਦਾਂ ਦਾ ਸਹਾਰਾ ਬਣ ਕੇ ਵਿਚਰ ਰਹੇ ਹਨ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ/ਬਿੱਟੂ ਮਲਹੋਤਰਾ/ਧੀਰ

ਕੋਟ ਈਸੇ ਖਾਂ  (ਜਗਰਾਜ ਲੋਹਾਰਾ) ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਆਪਣੇ ਸੁਭਾਅ ਮੁਤਾਬਕ ਲੋੜ ਪੈਣ ਤੇ ਗ਼ਰੀਬਾਂ ਦੀ ਸੇਵਾ ਲਈ ਹਮੇਸ਼ਾ ਹੀ ਤੱਤਪਰ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਵੀ ਕਿਸੇ ਗੱਲੋਂ ਪਿੱਛੇ ਨਹੀਂ ਹੱਟ ਰਹੀ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਦੇ ਜ਼ੀਰਾ ਰੋਡ ਤੇ ਸਥਿਤ ਦਫ਼ਤਰ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ ਅਤੇ ਬਿੱਟੂ ਮਲਹੋਤਰਾ ਵੱਲੋਂ ਨੀਲੇ ਕਾਰਡ ਧਾਰਕਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਸੂਬਾ  ਸਰਕਾਰ ਵੱਲੋਂ ਆਏ ਰਾਸ਼ਨ ਦੀ ਵੰਡ ਕਰਨ ਸਮੇਂ ਸਾਂਝੇ ਰੂਪ ਵਿੱਚ ਕੀਤਾ ਗਿਆ ।ਉਹਨਾਂ ਇਹ ਵੀ ਦੱਸਿਆ ਕਿ ਇਸ ਰਾਸ਼ਨ ਦੀ ਵੰਡ ਕਾਂਗਰਸ ਪਾਰਟੀ ਦੇ ਵੱਖ ਵੱਖ ਵਾਰਡਾਂ ਦੇ ਆਗੂਆਂ ਵੱਲੋਂ ਲੋੜਵੰਦਾਂ ਤੱਕ ਕੀਤੀ ਜਾਵੇਗੀ ।ਆਗੂਆਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਸਬੰਧੀ ਸਾਰਾ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਕਾਰਡਾਂ ਨੂੰ ਦੁਬਾਰਾ ਬਣਾਉਣ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਕੀਤੇ ਗਏ ਹਨ ਅਤੇ ਇਹ  ਕਾਰਡ ਜਲਦੀ ਹੀ ਬਣਾਏ ਜਾਣਗੇ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਯੂਥ ਆਗੂ ਪ੍ਰਕਾਸ਼ ਰਾਜਪੂਤ, ਸੁਸ਼ੀਲ ਕੁਮਾਰੀ ਮਲਹੋਤਰਾ,ਰਾਜਨ ਵਰਮਾ , ਹਰਮੇਲ ਰਾਜਪੂਤ, ਜਸਵੰਤ ਸਿੰਘ ਸਾਰੇ ਸਾਬਕਾ ਐਮ. ਸੀ ,ਸੀਨੀਅਰ ਕਾਂਗਰਸੀ ਪਵਨ ਤਨੇਜਾ, ਪੰਕਜ ਛਾਬੜਾ, ਦੇਸ ਰਾਜ ਟੱਕਰ, ਬਿਕਰਮਜੀਤ ਸ਼ਰਮਾ ਬਿੱਲਾ,ਨਿਸ਼ਾਨ ਰਾਜਪੂਤ, ਗੁਰਦੀਪ ਰਾਜਪੂਤ, ਹਰਜੀਤ ਬਰਮਾ, ਬਲਵੀਰ ਚੌਧਰੀ, ਮਾਨਵਪ੍ਰੀਤ ਟੋਨੀ, ਬਾਬਾ ਛਿੰਦਾ ਸਿੰਘ ਰਾਜਪੂਤ ,ਪਿੱਪਲ ਰਾਜਪੂਤ ,ਕਾਲਾ ਕਾਲਾ ਸ਼ਾਕਰਾਂ ਵਾਲਾ ਆਦਿ ਹਾਜ਼ਰ ਸਨ ।
https://youtu.be/bPudjnei9Cg

Leave a Reply

Your email address will not be published. Required fields are marked *