ਲਵਨੀਤ ਸਿੰਘ ਦਾ ਲੈਫਟੀਨੈਂਟ ਬਣਨ ਤੇ ਕੀਤਾ ਗਿਆ ਭਰਵਾਂ ਸਵਾਗਤ

 

ਧਰਮਕੋਟ ਰਿੱਕੀ ਕੈਲਵੀ

 

ਜ਼ਿਲਾ ਮੋਗਾ ਹਲਕਾ ਧਰਮਕੋਟ ਦੇ ਪਿੰਡ ਕੋਠੇ ਰਾਜਪੁਰਾ ਵਾਸੀ ਲਵਨੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਦੇ ਛੋਟੀ ਉਮਰ ਵਿਚ ਹੀ ਲੈਫ਼ਟੀਨੈਂਟ ਬਨਨ ਦੀ ਖੁਸ਼ੀ ਵਿਚ ਘਰ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਕੀਤਾ ਭਰਵਾਂ ਸਵਾਗਤ। ਸਵਾਗਤ ਕਰਨ ਵਾਲਿਆਂ ਲਈ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸ ਬਰਜਿੰਦਰ ਸਿੰਘ ਬਰਾੜ, ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਿਆਸੀ ਸਕੱਤਰ ਸਰਦਾਰ ਰਜਿੰਦਰ ਸਿੰਘ ਡੱਲਾ, ਪੀਏ ਗੁਰਜੰਟ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਬਿੱਟੂ ਜਲਾਲਾਬਾਦ, ਸਰਕਲ ਭਿੰਡਰ ਦੇ ਪ੍ਰਧਾਨ ਪਰਮਜੀਤ ਵਿਰਕ, ਏ ਐਸ ਆਈ ਸਰਤਾਜ ਸਿੰਘ, ਵੱਲੋਂ ਲੁਹਾਰਾ ਚੌਕ ਵਿਖੇ ਪਹੁੰਚਣ ਤੇ ਲਵਨੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਰਜਿੰਦਰ ਸਿੰਘ ਬਰਾੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਨੀਤ ਸਿੰਘ ਨੇ ਪੂਰੇ ਭਾਰਤ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਪੰਜਾਬ ਅਤੇ ਮੋਗਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਹਲਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਸਮੁੱਚੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਲਵਨੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਵੱਲੋਂ ਨਾਭਾ ਦੇ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਵਿਖੇ ਟ੍ਰੇਨਿੰਗ ਕਰਨ ਤੋਂ ਬਾਅਦ ਖੜਗਵਾਸਲਾ ਵਿਖੇ 3 ਸਾਲ ਦੀ ਟ੍ਰੇਨਿੰਗ ਕਰਨ ਉਪਰੰਤ ਪੂਰੇ ਭਾਰਤ ਵਿਚੋਂ ਉਸ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ। ਉਸ ਨੂੰ ਖੁਸ਼ੀ ਹੈ ਕਿ ਉਸ ਨੇ ਆਪਣੇ ਮਾਤਾ-ਪਿਤਾ ਅਤੇ ਪ੍ਰਵਾਰ ਦਾ ਇਹ ਸੁਪਨਾ ਪੂਰਾ ਕੀਤਾ ਹੈ । ਉਸ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਜਿਸ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਸਾਧੂ ਸਿੰਘ, ਗੁਰਪਾਜ ਸਮਰਾ, ਪ੍ਰੀਤ ਜਲਾਲਾਬਾਦ, ਡਾਕਟਰ ਗੁਰਜੀਤ ਸਿੰਘ, ਰੁਪਿੰਦਰ ਸਿੰਘ, ਨਵਦੀਪ ਸਿੰਘ ਸੁਖਪਾਲ ਸਿੰਘ ਸਮਰਾ, ਕੁਲਦੀਪ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਰਿਸਤੇਦਾਰ ਸੱਜਣ ਮਿਤਰ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਵਧਾਈ ਦੇਣ ਸਮੇਂ ਵਿਸ਼ੇਸ਼ ਤੌਰ ਤੇ ਹਾਜਰ ਸਨ

Leave a Reply

Your email address will not be published. Required fields are marked *