ਮੋਦੀ ਦੀ ਦੋਗਲੀ ਨੀਤੀ ਖਿਲਾਫ਼ ਕਿਸਾਨਾਂ ਵੱਲੋਂ ਫੂਕਿਆ ਗਿਆ ਪੁਤਲਾ 

ਧਰਮਕੋਟ 17 ਅਕਤੂਬਰ

/ਜਗਰਾਜ ਸਿੰਘ ਗਿੱਲ ਰਿੱਕੀ ਕੈਲਵੀ/

ਅੱਜ ਧਰਮਕੋਟ ਮੋਲੜੀ ਗੇਟ ਵਿਖੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਸ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਨੂੰ ਜੱਗ ਜ਼ਾਹਰ ਕੀਤਾ ਗਿਆ ਇਸ ਮੌਕੇ ਸੂਰਤ ਸਿੰਘ ਕਾਮਰੇਡ ਨੇ ਬੋਲਦੇ ਹੋਏ ਕਿਹਾ ਕਿ ਮੋਦੀ ਦੀ ਦੋਗਲੀ ਨੀਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਦੋਂ ਤਕ ਇਹ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਇਹ ਜੰਗ ਜਾਰੀ ਰਹੇਗੀ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਨੂੰ ਨਾ ਲਾਂਬੂ ਲੱਗਣ ਦਿੱਤਾ ਅਤੇ ਨਾ ਲੱਗਣ ਦਿਆਂਗੇ ਇਹ ਸਾਡੀ ਖੇਤੀ ਦੀ ਲੜਾਈ ਹੈ ਸਾਡੇ ਖੇਤਾਂ ਦੀ ਲੜਾਈ ਹੈ ਨਾ ਕਿਸੇ ਮਜ਼ਹਬ ਦੀ ਨਾ ਕਿਸੇ ਪਾਰਟੀ ਦੀ ਇਹ ਸਾਡੀ ਖੇਤੀ ਤੇ ਕਿਸਾਨੀ ਬਚਾਉਣ ਦੀ ਲੜਾਈ ਹੈ ਕਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਇਸ ਮੌਕੇ ਉਨਾਂ ਨਾਲ ਸ਼ੇਰ ਸਿੰਘ ਦੇਵ ਸਿੰਘ ਜੱਗਾ ਸਿੰਘ ਗੁਰਚਰਨ ਸਿੰਘ ਭਜਨ ਸਿੰਘ ਠਾਕਰ ਸਿੰਘ ਵਜੀਰ ਸਿੰਘ ਗੁਰਦੀਪ ਸਿੰਘ ਉਦੇ ਸਿੰਘ ਬੱਡੂਵਾਲ ਸੁਰਜੀਤ ਸਿੰਘ ਤਰਸੇਮ ਸਿੰਘ ਫਤਿਹਗੜ੍ਹ ਗਗਨ ਸਿੰਘ ਤਰਸੇਮ ਸਿੰਘ ਮੌਜਗੜ੍ਹ ਹਿੰਮਤ ਸਿੰਘ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *