ਮੋਗਾ ਪੁਲਿਸ ਨੇ 8 ਵਜੇ ਤੋਂ ਪਹਿਲਾਂ ਵਿਆਹ ਕਰਵਾਇਆ , ਮੋਗਾ ਪੁਲਿਸ ਦੀ ਹੋ ਰਹੀ ਹੈ ਸ਼ਲਾਘਾ

ਮੋਗਾ 24 ਅਪ੍ਰੈਲ ਜਗਰਾਜ ਲੋਹਾਰਾ

ਮਾਨਯੋਗ ਸਰਦਾਰ ਹਰਮਨਬੀਰ ਸਿੰਘ ਗਿੱਲ ਐੱਸ,ਐੱਸ,ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸਰਦਾਰ ਕੁਲਜਿੰਦਰ ਸਿੰਘ (ਡੀ ਐਸ ਪੀ ਹੈਡਕੁਆਟਰ)ਇੰਸਪੈਕਟਰ ਭੁਪਿੰਦਰ ਕੌਰ (ਇੰਚਾਰਜ ਟਰੈਫਿਕ ) ਏ ਐਸ ਆਈ ਕੇਵਲ ਸਿੰਘ (ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ) ਏ ਐਸ ਆਈ ਹਕੀਕਤ ਸਿੰਘ (ਸਹਿ ਇੰਚਾਰਜ ਟਰੈਫਿਕ)ਜਿਲਾ ਮੋਗਾ ਦੁਆਰਾ ਕਰਫਿਊ ਦੌਰਾਨ ਲੜਕਾ ਗੁਰਪਿੰਦਰ ਸਿੰਘ ਪੁੱਤਰ ਸਿਗਾਰਾਂ ਸਿੰਘ ਵਾਸੀ ਦਾਤਾ ਦਾ ਸੁਭ ਵਿਆਹ ਲੜਕੀ ਨਵਦੀਪ ਕੌਰ ਸਪੁੱਤਰੀ ਰਵੀ ਸਿੰਘ ਵਾਸੀ ਮੋਗਾ ਦੇ ਨਾਲ ਵਕਤ 8 ਵਜੇ ਤੋਂ ਪਹਿਲਾਂ ਕਰਵਾਇਆ ਗਿਆ ਜਿਸ ਵਿਚ ਕਰਫਿਊ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੋਨਾ ਪਰਿਵਾਰਾ ਦੇ ਸਹਿਯੋਗ ਨਾਲ ਪੰਜ ਵਿਅਕਤੀਆਂ ਨੂੰ ਨਾਲ ਲੈ ਕੇ ਇਸ ਵਿਆਹ ਨੂੰ ਸੰਪੂਰਨ ਢੰਗਾਂ ਨਾਲ਼ ਟਰੈਫਿਕ ਦੇ ਸਹਿਯੋਗ ਨਾਲ ਕਰੋਨਾ ਬਿਮਾਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰਵਾਇਆ ਗਿਆ ਅਤੇ ਲਾੜਾ ਲਾੜੀ ਅਤੇ ਆਏ ਹੋਏ ਰਿਸ਼ਤੇਦਾਰਾ ਨੂੰ ਮਾਸਕ ਅਤੇ ਸੈਨਟਾਇਜਰ ਗਿਫਟ ਦੇ ਤੌਰ ਤੇ ਦਿੱਤੇ ਗਏ ਅਤੇ ਸਮੂਹ ਟਰੈਫਿਕ ਸਟਾਫ ਵੱਲੋਂ ਕੇਕ ਕੱਟ ਕੇ ਦੋਵਾਂ ਪਰਿਵਾਰਾਂ ਨੂੰ ਵਧੀਆਂ ਦਿੱਤੀਆ ਗਈਆਂ ਇਸ ਵਕਤ ਏ ਐਸ ਆਈ ਕੁਲਵੰਤ ਸਿੰਘ (ਮੁੱਖ ਮੁਨਸ਼ੀ ਟਰੈਫਿਕ) ਏ ਐਸ ਆਈ ਗੁਰਵਿੰਦਰ ਸਿੰਘ, ਏ ਐਸ ਆਈ ਰਾਜਵਿੰਦਰ ਸਿੰਘ ਰਾਜੂ, ਹੌਲਦਾਰ ਸਰਬਜੀਤ ਸਿੰਘ ਸਿਪਾਹੀ ਗੁਰਪ੍ਰੀਤ ਸਿੰਘ ਸਮੂਹ ਟਰੈਫਿਕ ਸਟਾਫ ਹਾਜਰ ਸਨ

Leave a Reply

Your email address will not be published. Required fields are marked *