ਮੋਗਾ ਦੀ ਐਨ.ਜੀ.ਓ. ਨੇ ਕੀਤੀ ਜ਼ਿਲ੍ਹਾ ਸਿੱਖਿਆ ਅਫਸਰ(ਅ) ਨਾਲ ਮੀਟਿੰਗ 

 

ਮੋਗਾ, 24 ਸਤੰਬਰ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਅੱਜ ਜ਼ਿਲ੍ਹਾ ਮੋਗਾ ਨਾਲ ਸਬੰਧਤ ਐਨ.ਜੀ.ਓਜ ਦੇ ਗਰੁੱਪ ਨੇ ਐਸ.ਕੇ.ਬਾਂਸਲ ਦੀ ਅਗਵਾਈ ਵਿੱਚ  ਮਿੰਨੀ ਸੱਕਤੇਰਤ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪ੍ਰਗਟ ਸਿੰਘ ਨਾਲ ਲਗਭਗ ਇਕ ਘੰਟਾ ਮੀਟਿੰਗ ਕੀਤੀ।  ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਨੇ ਐਲੀਮੈਟਰੀ ਸਕੂਲਾਂ ਨੂੰ ਸਮਾਰਟ ਸਕੂਲ ਬਨਾਉਣ ਬਾਰੇ ਅਤੇ ਪੜ੍ਹਾਈ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਐਨ.ਜੀ.ਓਜ ਤੋ ਸਹਿਯੋਗ ਦੀ ਮੰਗ ਕੀਤੀ। ਐਨ.ਜੀ.ਓਜ ਵੱਲੋ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਟਰੀ ਦੇ ਸਾਰੇ ਦਫਤਰ ਦਾ ਦੌਰਾ ਕੀਤਾ ਅਤੇ ਅਤੇ ਦਫਤਰਾਂ ਨੂੰ ਸਮਾਰਟ ਰੂਪ ਵਿੱਚ ਦੇਖਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।  ਇਸ ਮੀਟਿੰਗ ਵਿੱਚ ਐਲੀਮੈਟਰੀ ਸਕੂਲ ਜੋ ਕਿ ਸਲੱਮ ਬਸਤੀਆਂ ਜਾਂ ਦੂਰ ਦਰਾਡੇ ਪਿੰਡਾ ਵਿੱਚ ਚੱਲ ਰਹੇ ਹਨ ਨੂੰ ਸਮਾਰਟ ਸਕੂਲ ਬਨਾਉਣ ਬਾਰੇ ਅੇਨ.ਜੀ.ਓਜ ਦਾ ਸਹਿਯੋਗ ਲੈਣ ਸਬੰਧੀ ਗੱਲ-ਬਾਤ ਕੀਤੀ। ਐਨ.ਜੀ.ਓ.ਜ ਨੇ ਇਹ ਵੀ ਕਿਹਾ ਕਿ ਜਿਲੇ ਵਿੱਚ ਚੱਲ ਰਹੇ ਸਮਾਰਟ ਸਕੂਲਾਂ ਵਿੱਚ ਸਮੇ ਸਮੇ ਤੇ ਉਨਾਂ ਦੀ ਵਿਜਟ ਕਰਵਾਈ ਜਾਵੇ ਤਾਂ ਜੋ ਉਹ ਸਰਕਾਰੀ ਲੋੜਾਂ ਦੇ ਨਾਲ-ਨਾਲ ਬੱਚਿਆ ਦੀਆਂ ਹੋਰ ਲੋੜਾਂ ਜਿਵੇ ਵਰਦੀਆਂ,ਕਿਤਾਬਾਂ,ਕਾਪੀਆ,ਫਰਨੀਚਰ ਪੂਰੀਆਂ ਕਰਨ ਦੇ ਨਾਲ ਬੱਚਿਆ ਨਾਲ ਕੁਝ ਸਮਾਂ ਸਾਝਾਂ ਕਰਕੇ ਉਨ੍ਹਾ ਨੂੰ ਚੰਗੇ ਨਾਗਰਿਕ ਬਨਣ ਸਬੰਧੀ ਪ੍ਰੇਰਿਤ ਕਰ ਸਕਣ।ਐਨ.ਜੀ.ਓਜ ਨੇ ਇਹ ਵੀ ਕਿਹਾ ਕਿ ਜਿਹੜੇ ਬੱਚੇ ਸਕੂਲ ਨਹੀ ਜਾਂਦੇ ਜਾਂ ਪੜ੍ਹਾਈ ਛੱਡ ਜਾਂਦੇ ਹਨ ਉਨ੍ਹਾ ਨੂੰ ਦੁਬਾਰਾ ਸਕੂਲ ਦਾਖਲ ਕਰਵਾਉਣ ਸਬੰਧੀ ਵੀ ਉਨ੍ਹਾਂ ਦੇ ਵਲੰਟੀਅਰ ਅਤੇ ਮੈਬਰ ਪ੍ਰੇਰਣਾ ਦੇਣਗੇ। ਐਨ.ਜੀ.ਓਜ ਸਕੂਲਾਂ ਵਿੱਚ ਮਿਲ ਰਹੇ ਮਿਡ ਡੇ ਮੀਲ ਨੂੰ ਸੁਚਾਰੂ ਢੰਗ ਨਾਲ ਹੋਰ ਵਧੀਆ ਬਨਾਉਣ ਲਈ ਵੀ ਯੋਗਦਾਨ ਦੇ ਸਕਦੀਆਂ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪ੍ਰਗਟ ਸਿੰਘ ਨਾਲ ਵੱਲੋ ਸਾਰੀਆ ਸੰਸਥਾਵਾਂ ਦਾ ਵਿਜਟ ਕਰਨ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਸਮੇ ਸਮੇ ਤੇ ਅਜਿਹੀਆਂ ਮੀਟਿੰਗਾਂ ਕਰਦੇ ਰਹਿਣਗੇ ਤਾਂ ਕਿ ਜ਼ਿਲ੍ਹੇ ਦੀ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ।

ਇਸ ਮੋਕੇ ਹੋਰਨਾਂ ਤੋ ਇਲਾਵਾ ਲਾਈਨ ਕੱਲਬ ਮੋਗਾ ਤੋ ਦਵਿੰਦਰ ਸਿੰਘ ਰਿੰਪੀ, ਅਨਮੋਲ ਯੋਗ ਤੋ ਅਨਮੋਲ ਸ਼ਰਮਾ,ਅਗਰਵੱਲ ਵੂਮੈਨ ਸਭਾ ਵੱਲੋ ਭਾਵਨਾ ਬਾਂਸਲ, ਸੋਸ਼ਲ ਵੈਲਫੇਅਰ ਕੱਲਬ ਮੋਗਾ ਵੱਲੋ ਓਮ ਪ੍ਰਕਾਸ, ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਵੱਲੋ ਵੇਦ ਪ੍ਰਕਾਸ਼ ਸੇਠੀ, ਨਰੇਨ ਬੋਰਡ ਭਾਰਤੀਆਂ ਬਾਲਮੀਕ ਸਮਾਜ ਐਡਵੋਕੇਟ ਸਤਨਾਮ ਕੌਰ,ਵਿਸ਼ਾਲ ਅਰੋੜਾ ਮੋਗਾ ਬਲੱਡ ਡੋਨਰਜ ਕਲੱਬ ਸ਼ਾਮਲ ਸਨ।

Leave a Reply

Your email address will not be published. Required fields are marked *