ਭੰਮੇ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੰਚਾਇਤ ਨੇ ਆਈ ਕਾਰਡ ਬਣਾਕੇ ਦਿੱਤੇ

ਮਾਨਸਾ 28ਸਤੰਬਰ (ਅਮ੍ਰਿਤਪਾਲ ਸਿੰਘ ਸਿੱਧੂ)ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦੇ ਭੰਮੇ ਖੁਰਦ ਦੇ ਸਾਰੇ ਬੱਚੇ ਬਹੁਤ ਹੀ ਖੁਸ਼ ਸੀ ਕਿਉਂਕਿ ਉਹਨਾਂ ਨੂੰ ਪਿੰਡ ਭੰਮੇ ਖੁਰਦ ਦੇ ਮੋਹਤਬਰ ਪਤਵੰਤੇ ਸੱਜਣਾਂ ਅਤੇ ਸਰਪੰਚ ਸਰਦਾਰਨੀ ਗੁਰਮੇਲ ਕੌਰ ਸੁਖਵਿੰਦਰ ਸਿੰਘ ਸੁੱਖੀ ਪੰਚਾਇਤ ਮੈਂਬਰ ਗੁਰਪਿਆਰ ਸਿੰਘ ਰਾਜ ਸਿੰਘ ਭੋਲਾ ਸਿੰਘ ਗੁਰਜੀਤ ਸਿੰਘ ਜੀਤੀ ਸ:ਅਮਰੀਕ ਸਿੰਘ ਨੰਬਰਦਾਰ ਗੁਰਦੀਪ ਸਿੰਘ ਚੇਅਰਮੈਨ ਕਾਲਾ ਸਿੰਘ ਗੁਲਾਬ ਸਿੰਘ ਲਖਵੀਰ ਸਿੰਘ ਸੂਬਾ ਸਿੰਘ ਗੋਬਿੰਦ ਸਿੰਘ ਮੁਨਸ਼ੀ ਕਸ਼ਮੀਰ ਸਿੰਘ ਪ੍ਰਧਾਨ ਜੀ ਵੱਲੋਂ ਸਾਰੇ ਬੱਚਿਆਂ ਨੂੰ Identity card ਬਣਾ ਕੇ ਦਿੱਤੇ ਅਤੇ ਪੰਚਾਇਤ ਵਲੋਂ ਸਕੂਲ ਦੀ ਇਮਾਰਤ ਨੂੰ ਰੰਗ ਰੌਗਣ ਕਰਵਾ ਕੇ ਦਿੱਤਾ। ਅਸੀਂ ਸਾਰੇ ਇਹਨਾਂ ਸਤਿਕਾਰ ਯੋਗ ਸੱਜਣਾਂ ਦਾ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਵਾਰ ਕਹਿਣ ਤੇ ਹੀ ਸਾਨੂੰ Identity card ਬਣਾ ਕੇ ਦਿੱਤੇ। ਪ੍ਰਮਾਤਮਾ ਇਹਨਾਂ ਦੀ ਕਮਾਈ ਵਿੱਚ ਹੋਰ ਬਰਕਤਾਂ ਪਾਉਣ ਅਤੇ ਅਸੀਂ ਭਵਿੱਖ ਵਿੱਚ ਵੀ ਇਹੀ ਆਸ ਕਰਾਂਗੇ ਕਿ ਇਹ ਸਾਨੂੰ ਲੋੜ ਪੈਣ ਤੇ ਹੋਰ ਵੀ ਸਹਿਯੋਗ ਦੇਣ।

Leave a Reply

Your email address will not be published. Required fields are marked *