ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜਲੰਧਰ ਜ਼ਿਲ੍ਹੇ ਦਾ ਮੁੱਖ ਦਫਤਰ ਮਹਿਤਪੁਰ ਖੁੱਲੇਗਾ-ਸੁੱਖ ਗਿੱਲ

ਧਰਮਕੋਟ  23,ਜੁਲਾਈ ਈ(ਜਗਰਾਜ ਸਿੰਘ ਗਿੱਲ) -ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜਲੰਧਰ ਜ਼ਿਲ੍ਹੇ ਦਾ ਮੁੱਖ ਦਫਤਰ ਮਹਿਤਪੁਰ ਵਿਖੇ ਖੁੱਲੇਗਾ,ਜਿਸਦਾ ਉਦਘਾਟਨ ਯੂਨੀਅਨ ਦੇ ਸੂਬਾ ਪ੍ਰਧਾਨ ਸ੍ ਫੁਰਮਾਨ ਸਿੰਘ ਸੰਧੂ 27 ਜੁਲਾਈ 2023 ਵੀਰਵਾਰ ਨੂੰ ਸਵੇਰੇ 9 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕਰਨਗੇ,ਇਸ ਮੌਕੇ ਤੇ ਯੂਨੀਅਨ ਦੇ ਜਨਰਲ ਸੱਕਤਰ ਤੇ ਯੂਥ ਵਿੰਗ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖ ਗਿੱਲ ਮੋਗਾ ਵਿਸ਼ੇਸ ਤੌਰ ਤੇ ਪੁੱਜਣਗੇ,

ਇਸ ਸਬੰਧੀ ਅੱਜ ਇਥੇ ਹੋਈ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਖੈਹਿਰਾ,ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਲੌਹਗੜ੍ਹ,ਪ੍ਰੈਸ ਸਕੱਤਰ ਤਜਿੰਦਰ ਪਾਲ ਸਿੰਘ ਸਿੱਧੂ,ਮੁੱਖ ਸਲਾਹਕਾਰ ਲਖਵੀਰ ਸਿੰਘ ਗੋਬਿੰਦ ਪੁਰ,ਸਕੱਤਰ ਪਾਲ ਸਿੰਘ ਲੌਹਗੜ੍ਹ,ਬਲਾਕ ਮਹਿਤਪੁਰ ਦੇ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ ਰਮਨਜੀਤ ਸਿੰਘ ਸਮਰਾ, ਮਹਿੰਦਰਪਾਲ ਸਿੰਘ,ਜਸਵੀਰ ਸਿੰਘ ਝੁੱਗੀਆ,ਜਸਵੀਰ ਸਿੰਘ ਲਾਡੀ,ਭੁਪਿੰਦਰ ਸਿੰਘ ਕੰਨੀਆ, ਸੁਖਵਿੰਦਰ ਸਿੰਘ ਖੁਰਲਾਪੁਰ,ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ,ਪੀਟਰ,ਇਕਬਾਲ ਸਿੰਘ ਲੌਹਗੜ੍ਹ,ਮੰਨਾ ਬੱਡੂਵਾਲ, ਦਵਿੰਦਰ ਸਿੰਘ ਕੋਟ ਈਸੇ ਖਾਂ, ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ,ਕਾਰਜ ਸਿੰਘ ਮਸੀਤਾਂ, ਬਖਸ਼ੀਸ਼ ਸਿੰਘ ਰਾਮਗੜ,ਸਾਬ ਸਿੰਘ ਦਾਨੇਵਾਲਾ ਆਦਿ ਮੌਜੂਦ ਸਨ ।

Leave a Reply

Your email address will not be published. Required fields are marked *