ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਨਾਂ ਦੀ ਕੋਈ ਵੀ ਦੁਰਵਰਤੋਂ ਕਰਦਾ ਬਖਸ਼ਿਆ ਨਈਂ ਜਾਏਗਾ – ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

ਸੂਬਾ ਪ੍ਰਧਾਨ ਨਾਲ ਤਾਲਮੇਲ ਬਿਨਾਂ ਕਿਸੇ ਨੂੰ ਵੀ ਫੰਡ ਨਾ ਦਿੱਤਾ ਜਾਵੇ-ਸੂਬਾ ਕਮੇਟੀ

ਧਰਮਕੋਟ,ਕੋਟ ਈਸੇ ਖਾਂ 19 ਸਤੰਬਰ (ਜਗਰਾਜ ਸਿੰਘ ਗਿੱਲ) ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਤੁਲਸੀ ਦਾਸ ਬਾਬਾ ਝੁੱਗੀ ਵਾਲਾ ਵਿਖੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਹਾਜਰੀ ਵਿੱਚ ਹੋਈ,ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਹਿਮ ਫੈਸਲੇ ਲੈ ਗਏ,ਜਿਸ ਵਿੱਚ ਹਰਦੀਪ ਸਿੰਘ ਕੋਟ ਈਸੇ ਖਾਂ ਨੂੰ ਮੋਗਾ ਜਿਲ੍ਹੇ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ,ਅਤੇ ਭਵਨਦੀਪ ਸਿੰਘ ਘਲੋਟੀ ਨੂੰ ਆਈ ਟੀ ਸੈੱਲ ਇੰਚਾਰਜ ਹਲਕਾ ਧਰਮਕੋਟ ਲਾਇਆ ਗਿਆ,ਇਸ ਮੌਕੇ ਮੀਟਿੰਗ ਵਿੱਚ ਡੀਏਪੀ ਖਾਦ ਦੀ ਬਲੈਕਮਲਿੰਗ ਨੂੰ ਰੋਕਣ ਲਈ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕੇ ਕਿਸਾਨਾਂ ਨੂੰ ਡੀਏਪੀ ਜਾਇਜ ਰੇਟ ਤੇ ਦਿੱਤੀ ਜਾਵੇ ਅਤੇ ਨੈਨੋ ਖਾਦ ਕਿਸਾਨਾਂ ਨੂੰ ਜਬਰਦਸਤ ਨਾ ਦਿੱਤੀ ਜਾਵੇ ਨਈ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਨੋਟਿਸ ਲੈਕੇ ਕਾਰਵਾਈ ਕਰਨਗੀਆਂ,ਅੱਗੇ ਬੋਲਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕੋਈ ਵੀ ਵਿਆਕਤੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਨਾਂ ਦੀ ਦੁਰਵਰਤੋਂ ਨਾ ਕਰੇ ਜੇ ਕੋਈ ਇਸ ਤਰਾਂ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਈ ਜਾਵੇਗਾ,ਅੱਗੇ ਬੋਲਦਿਆਂ ਸੂਬਾ ਪ੍ਰਧਾਨ ਨੇ ਕਿਹਾ ਕੇ ਕੋਈ ਵੀ ਵਿਆਕਤੀ ਜਥੇਬੰਦੀ ਦੇ ਨਾਂ ਤੇ ਤੁਹਾਡੇ ਤੋਂ ਫੰਡ ਦੀ ਮੰਗ ਕਰਦਾ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਜਰੂਰ ਕਰ ਲਵੋ ਅਤੇ ਜਥੇਬੰਦੀ ਦੀ ਮਨਜੂਰ ਸ਼ੁਦਾ ਸੂਬਾ ਪ੍ਰਧਾਨ ਦੇ ਦਸਤਖਤਾਂ ਵਾਲੀ ਰਸੀਦਬੁੱਕ ਤੇ ਰਸੀਦ ਜਰੂਰ ਲਵੋ ਅਤੇ ਸੂਬਾ ਪ੍ਰਧਾਨ ਨਾਲ ਰਾਬਤਾ ਕਰਨ ਤੋਂ ਬਿਨਾਂ ਕੋਈ ਵੀ ਪੈਸਾ ਕਿਸੇ ਨੂੰ ਨਾ ਦਿਓ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀਆਂ ਕੁਝ ਰਸੀਦ ਬੁੱਕਾਂ ਚੋਰੀ ਹੋ ਗਈਆਂ ਸਨ ਇਸ ਮੌਕੇ ਗੁਰਚਰਨ ਸਿੰਘ ਢਿੱਲੋਂ ਤਹਿਸੀਲ ਪ੍ਰਧਾਨ ਧਰਮਕੋਟ,ਗੁਰਜੀਤ ਸਿੰਘ ਭਿੰਡਰ ਯੂਥ ਪ੍ਰਧਾਨ ਬਲਾਕ ਫਤਿਹਗੜ੍ਹ ਪੰਜਤੂਰ,ਬੇਅੰਤ ਸਿੰਘ ਭਿੰਡਰ ਇਕਾਈ ਪ੍ਰਧਾਨ ਕੜਾਹੇਵਾਲਾ,ਰਣਯੋਧ ਸਿੰਘ ਕੋਟ ਈਸੇ ਖਾਂ ਕੋਰ ਕਮੇਟੀ ਮੈਂਬਰ ਪੰਜਾਬ,ਅਵਤਾਰ ਸਿੰਘ ਘਲੋਟੀ,ਲੱਖਾ ਦਾਨੇਵਾਲਾ ਜਨਰਲ ਸਕੱਤਰ ਬਲਾਕ ਫਤਿਹਗੜ੍ਹ,ਮਹਿਲ ਸਿੰਘ ਕੋਟ ਈਸੇ ਖਾਂ ਕਿਸਾਨ ਆਗੂ ਹਾਜਰ ਸਨ ।

Leave a Reply

Your email address will not be published. Required fields are marked *