ਬਿਲਾਸਪੁਰੀਆਂ ਨੇ ਲਾਇਆ ਦਵਾਈਆਂ ਦਾ ਲੰਗਰ

ਦਿੱਲੀ ਟਿੱਕਰੀ ਬਾਰਡਰ (ਮਿੰਟੂ ਖੁਰਮੀ)ਪਿੰਡ ਬਿਲਾਸਪੁਰ ਦੇ ਸਮੂਹ ਐਨ.ਆਰ.ਆਈ ਵੀਰਾਂ ਵੱਲੋਂ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਟਿੱਕਰੀ ਬਾਰਡਰ ਕਿਸਾਨ ਮੋਰਚਾ ਦਿੱਲੀ ਵਿਖੇ ਡਾ ਧਰਮਵੀਰ ਗਾਂਧੀ ਜੀ ਦਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਦਿਲ ਦੇ ਮਰੀਜਾਂ ਅਤੇ ਜਰਨਲ ਬੀਮਾਰੀਆ ਦੇ ਮਰੀਜਾਂ ਦਾ ਚੈੱਕ ਅਪ ਅਤੇ ਟੈਸਟ ਕਰਕੇ ਮਹੀਨੇ ਮਹੀਨੇ ਦੀ ਦਵਾਈ ਦਿੱਤੀ ਗਈ,ਇੱਕ ਤਰ੍ਹਾਂ ਨਾਲ ਦਵਾਈਆ ਦਾ ਲੰਗਰ ਹੀ ਚਲਾਇਆ ਗਿਆ,ਡਾ ਧਰਮਵੀਰ ਗਾਂਧੀ ਵੱਲੋਂ ਮੋਦੀ ਸਰਕਾਰ ਨੂੰ ਬਹੁਤ ਲਾਹਣਤਾਂ ਦਿੱਤੀਆ ਗਈਆ,ਇਸ ਸਮੇਂ ਹਰਵੀਰ ਸਿੰਘ ਧਾਲੀਵਾਲ ਡੀ.ਪੀ,ਰਣਜੀਤ ਸਿੰਘ ਪੰਚ,ਜਰਨੈਲ ਸਿੰਘ, ਲੱਖੀ,ਗੋਪੀ,ਹਰਪ੍ਰੀਤ,ਤਾਰੀ,ਰਜਿੰਦਰ ਸਿੰਘ,ਗੁਰਮੀਤ ਸਿੰਘ, ਸਰੂਪਾ ਹਲਵਾਈ,ਲਾਡੀ,ਡਾ ਰਣਜੀਤ ਸਿੰਘ ਬਿਲਾਸਪੁਰ,ਮਨਪ੍ਰੀਤ ਧਾਲੀਵਾਲ,ਡਾ ਅਵਤਾਰ ਬਿਲਾਸਪੁਰ,ਬਲਜੀਤ ਸਿੰਘ, ਸੇਬ ਬਿਲਾਸਪੁਰ,ਇਕਬਾਲ ਸਿੰਘ ਗੋਪੀ,ਨਛੱਤਰ ਸਿੰਘ, ਬਿੰਦਰ ਸਿੰਘ ਸਾਬਕਾ ਪੰਚ,ਬੰਤ ਸਿੰਘ ਫੌਜੀ,ਮਲਕੀਤ ਸਿੰਘ ਫੌਜੀ,ਲਾਭ ਸਿੰਘ ਅਤੇ ਪਿੰਡ ਦੀ ਸੰਗਤ ਹਾਜਰ ਸੀ,ਡਾ ਧਰਮਵੀਰ ਗਾਂਧੀ ਜੀ ਅਤੇ ਹਰਵੀਰ ਸਿੰਘ ਧਾਲੀਵਾਲ ਡੀ.ਪੀ ਵੱਲੋਂ ਸਮੂਹ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਇਸ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਨਾਲ ਬਹੁਤ ਵੱਡੇ ਪੱਧਰ ਤੇ ਸਹਾਇਤਾ ਕਰ ਰਹੇ ਹਨ।

 

 

Leave a Reply

Your email address will not be published. Required fields are marked *