ਫਤਿਹਗੜ੍ਹ ਪੰਜਤੂਰ ਵਿਖੇ ਹੋਈ ਨੰਬਰਦਾਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ

ਫਤਹਿਗੜ੍ਹ ਪੰਜਤੂਰ 4 ਜਨਵਰੀ (ਸਤਿਨਾਮ ਦਾਨੇ ਵਾਲੀਆ)ਸਥਾਨਕ ਕਸਬੇ ਫਤਿਹਗੜ੍ਹ ਪੰਜਤੂਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੰਬਰਦਾਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਹੋਈ ਇਹ ਮੀਟਿੰਗ ਤਹਿਸੀਲ ਧਰਮਕੋਟ ਦੇ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਨੂੰ ਸੰਬੋਧਨ ਕਰਦਿਆਂ ਖਾਈ ਨੇ ਕਿਹਾ ਕਿ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਬਣਦੇ ਮਾਣ ਸਨਮਾਨ ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ ਇਸ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਅੰਦਰ ਨੰਬਰਦਾਰਾਂ ਨੂੰ ਮਾਣ ਸਤਿਕਾਰ ਅਤੇ ਬਣਦੇ ਭੱੱਤੇ ਦਿੱਤੇ ਜਾਂਦੇ ਹਨ ਇਸੇ ਤਰਾਂ ਪੰਜਾਬ ਸਰਕਾਰ ਵੀ ਲਾਗੂ ਕਰੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਜੱਦੀ ਪੁਸ਼ਤੀ ਨੰਬਰਦਾਰੀ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਮਿਲ ਸਕੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਜ਼ਿਲ੍ਹਾ ਮੋਗਾ ਵਿਖੇ ਬਲਾਕ ਪੱਧਰ ਤਹਿਸੀਲ ਪੱਧਰ ਤੇ ਜ਼ਿਲ੍ਹੇ ਪੱਧਰ ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਵਿੱਚ ਹਰ ਇੱਕ ਨੰਬਰਦਾਰ ਹਾਜ਼ਰੀ ਜ਼ਰੂਰ ਭਰੇ ਇਸ ਮੀਟਿੰਗ ਵਿੱਚ ਗੁਰਜੰਟ ਸਿੰਘ ਗਗੜਾ ਤੇ ਬਲਵੀਰ ਸਿੰਘ ਉੱਪਲ ਪਿੰਡ ਸ਼ੇੈਦੇ ਸ਼ਾਹ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਇਸ ਮੌਕੇ ਟਹਿਲ ਸਿੰਘ ਨੰਬਰਦਾਰ ਖੰਭਾ ਪਰਮਜੀਤ ਸਿੰਘ ਨੰਬਰਦਾਰ ਫਤਹਿਗੜ੍ਹ ਪੰਜਤੂਰ ਬਲਦੇਵ ਸਿੰਘ ਮਲਕੀਤ ਸਿੰਘ ਨੰਬਰਦਾਰ ਪਿੰਡ ਲਲਿਹਾਂਦੀ ਕਾਰਜ ਸਿੰਘ ਵਸਤੀ ਸ਼ਾਹ ਵਾਲਾ ਹਰਭਜਨ ਸਿੰਘ ਨੰਬਰਦਾਰ ਪਿੰਡ ਖੰਨਾ ਮਲਕੀਤ ਸਿੰਘ ਪਿੰਡ ਸੰਘੇੜਾ ਕੁਲਵੰਤ ਸਿੰਘ ਪਿੰਡ ਨਿਹਾਲਗੜ੍ਹ ਹਰਦੀਪ ਸਿੰਘ ਫਤਿਹਗੜ੍ਹ ਪੰਜਤੂਰ ਰੇਸ਼ਮ ਸਿੰਘ ਇਕਬਾਲ ਸਿੰਘ ਪਿੰਡ ਕਾਦਰ ਵਾਲਾ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *