ਪ੍ਰੈੱਸ ਕਲੱਬ ਧਰਮਕੋਟ ਵੱਲੋਂ ਦਰਵੇਸ਼ ਸਿਆਸਤਦਾਨ ਕੁਲਦੀਪ ਸਿੰਘ ਢੋਸ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਇਆ

ਧਰਮਕੋਟ ਰਿੱਕੀ ਕੈਲਵੀ /
ਅੱਜ ਧਰਮਕੋਟ ਪ੍ਰੈੱਸ ਕਲੱਬ ਦੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਪੁਰਾਣਾ ਬੱਸ ਅੱਡਾ ਵਿਖੇ ਹੋਈ ਜਿਸ ਦੇ ਵਿੱਚ ਪੱਤਰਕਾਰ ਪਰਮਜੀਤ ਸਿੰਘ ਸਤਨਾਮ ਸਿੰਘ ਘਾਰੂ ਦਵਿੰਦਰ ਬਿੱਟੂ ਪ੍ਰਦੀਪ ਧਵਨ ਅਮਰੀਕ ਸਿੰਘ ਛਾਬੜਾ ਜਸਬੀਰ ਸਿੰਘ ਨਸੀਰੇਵਾਲੀਆ ਰਤਨ ਸਿੰਘ ਰਿੱਕੀ ਕੈਲਵੀ ਗੁਰਮੁਖ ਸਿੰਘ ਯਸ਼ ਨੋਹਰੀਆ ਰਾਜੂ ਆਹੂਜਾ ਵਰਿੰਦਰ ਕੁਮਾਰ ਗੁਰਦੀਪ ਸਿੰਘ ਆਦਿ ਸਮੂਹ ਪੱਤਰਕਾਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦੇ ਦੌਰਾਨ ਸਮੂਹ ਪੱਤਰਕਾਰਾਂ ਵੱਲੋਂ ਸਰਦਾਰ ਕੁਲਦੀਪ ਸਿੰਘ ਢੋਸ ਦੇ ਬੇ ਵਕਤੀ ਵਿਛੋੜੇ ਨੇ ਧਰਮਕੋਟ ਦੀ ਸਿਆਸਤ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਦੇ ਬੇ ਵਕਤੀ ਵਿਛੋੜੇ ਨੇ ਹਲਕੇ ਦੇ ਹਰੇਕ ਨਾਗਰਿਕ ਨੂੰ ਝੰਜੋੜ ਰੱਖ ਦਿੱਤਾ ਅੱਜ ਧਰਮਕੋਟ ਹਲਕੇ ਦਾ ਹਰੇਕ ਨਾਗਰਿਕ ਉਨ੍ਹਾਂ ਦੇ ਅਟੱਲ ਫ਼ੈਸਲਿਆਂ ਕਰਕੇ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਸਰਦਾਰ ਕੁਲਦੀਪ ਸਿੰਘ ਢੋਸ ਦੇ ਬੇ ਵਕਤੀ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਧਰਮਕੋਟ ਹਲਕੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਜਥੇਦਾਰ ਕੁਲਦੀਪ ਸਿੰਘ ਢੋਸ ਧਰਮਕੋਟ ਹਲਕੇ ਦੇ ਸਿਆਸਤ ਦੇ ਬਾਬਾ ਬੋਹੜ ਸਨ ਪੱਤਰਕਾਰਾਂ ਭਾਈਚਾਰਾ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਣ

Leave a Reply

Your email address will not be published. Required fields are marked *