ਪ੍ਰਕਾਸ ਪੁਰਬ ਨੂੰ ਸਮਰਪਿਤ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਪੂੜੈਣ ਸਕੂਲ ਦੀ ਚੜਤ

ਮੁੱਲਾਂਪੁਰ ਦਾਖਾ 28ਸਤੰਬਰ (ਜਸਵੀਰ ਪੁੜੈਣ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਸ.ਸ.ਸ.ਸ. ਪੁੜੈਣ ਦੇ ਵਿਦਿਆਰਥੀ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ।ਸਿੱਖ ਵਿਰਾਸਤੀ ਪੇਸ਼ਕਾਰੀ ਵਿੱਚ ਗੁਰੂ ਨਾਨਕ ਦੇਵ ਜੀ ਸਬੰਧੀ ਨਾਟਕ ਨੇ ਪਹਿਲਾ, ਗਿਆਰਵੀਂ ਜਮਾਤ ਦੇ ਵਿਦਿਆਰਥੀ ਪ੍ਰਦੀਪ ਸਿੰਘ ਦੀ ਪੀ. ਪੀ. ਟੀ. ਨੇ ਵੀ ਪਹਿਲਾ ਸਥਾਨ ਹਾਸਲ ਕੀਤਾ । ਬੱਚਿਆਂ ਨੇ ਕਲੇਅ ਮਾਡਲਿੰਗ ਨਾਲ ਸਜੀ ਹੋਈ ਸਿੱਖ ਵਿਰਾਸਤੀ ਪ੍ਰਦਰਸ਼ਨੀ ਦੇ ਨਾਲ ਸਭ ਦਾ ਮਨ ਮੋਹ ਲਿਆ । ਸਵੇਰ ਸਭਾ ਵਿਚ ਮੈਡਮ ਪਿ੍ੰਸੀਪਲ ਤੇ ਸਮੁੱਚੇ ਸਟਾਫ਼ ਵੱਲੋਂ ਇਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਟੀਮ ਇੰਚਾਰਜ ਮੈਡਮ ਬੇਅੰਤ , ਮੈਡਮ ਮਨਦੀਪ ਕੌਰ , ਮੈਡਮ ਮਨਜੀਤ ਕੌਰ, ਸ੍ਰੀ ਧਰਮਿੰਦਰ ਸਿੰਘ ਤੇ ਸ੍ਰੀਮਤੀ ਗੁਰਪ੍ਰੀਤ ਕੌਰ ਸਾਹਨੀ ਨੂੰ ਸ਼ਾਬਾਸ਼ ਅਤੇ ਵਿਸ਼ੇਸ਼ ਮੁਬਾਰਕਬਾਦ ਦਿੱਤੀ ।ਹੁਣ ਨਵੰਬਰ ਮਹੀਨੇ ਵਿੱਚ ਇਹ ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ ਤੇ ਲੁਧਿਆਣਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ ।

Leave a Reply

Your email address will not be published. Required fields are marked *