ਪਿੰਡ ਉਮਰੀਆਣਾ ਦੇ 35 ਪਰਿਵਾਰ ਆਪ ਵਿੱਚ ਸ਼ਾਮਲ

ਮੋਗਾ 6 ਮਾਰਚ (ਜਗਰਾਜ ਲੋਹਾਰਾ) ਦਿੱਲੀ ਦੀਆਂ ਚੋਣਾਂ ਦਾ ਪੰਜਾਬ ਦੇ ਵਿੱਚ ਵੀ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਜਿੱਥੇ ਲੋਕ ਆਮ ਆਦਮੀ ਪਾਰਟੀ ਵੱਲ ਰੁਝਾਨ ਦਿਨੋਂ ਦਿਨ ਵੱਧ ਰਹੇ ਹਨ। ਉਥੇ ਹੀ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਉਮਰੀਆਣਾ ਵਿੱਚ 35 ਪਰਿਵਾਰ ਮੌਕੇ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਆਪਣੀ ਸਰਕਾਰ ਬਣਾਏਗੀ
ਇਸ ਮੌਕੇ ਧਰਮਕੋਟ ਤੋਂ ਹਲਕਾ ਇੰਚਾਰਜ ਸੰਜੀਵ ਕੋਛੜ,ਐਸੀ ਵਿੰਗ ਵਾਈਸ ਪ੍ਰਧਾਨ ਸੁਰਜੀਤ ਸਿੰਘ ਲੁਹਾਰਾ ਰਾਜਾ ਨਵਦੀਪ ਮਾਨ ਮਨਜਿੰਦਰ ਸਿੰਘ ਕਾਲਾ ਪਵਨ ਕੁਮਾਰ ਪ੍ਰਭਜੋਤ ਸਮਰਾ ਮਨਪ੍ਰੀਤ ਕੰਨੀਆਂ ਛਿੰਦਾ ਸਿੰਘ ਸਾਬਕਾ ਪੰਚ ਅਮਰਜੀਤ ਸਿੰਘ ਮਹਿੰਦਰ ਸਿੰਘ ਜੋਗਿੰਦਰ ਸਿੰਘ ਸਰਵਣ ਸਿੰਘ ਦਰਸ਼ਨ ਸਿੰਘ ਬਸੰਤ ਸਿੰਘ ਨੰਬਰਦਾਰ ਜੀਤ ਸਿੰਘ ਮਲਕੀਤ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *