ਨਿਊ ਫੱਕਰ ਬਾਬਾ ਦਾਮੂ ਸ਼ਾਹ ਅਕੈਡਮੀ ਲੋਹਾਰਾ ਨੇ ਫਿਰ ਮਾਰੀਆਂ ਮੱਲਾਂ /ਕੋਚ ਜਸਵੀਰ ਸਿੰਘ ਬਰਾੜ

ਕੋਟ ਈਸੇ ਖਾਂ 12 ਸਤੰਬਰ (ਜਗਰਾਜ ਸਿੰਘ ਗਿੱਲ)

ਕਾਫੀ ਲੰਮੇ ਸਮੇਂ ਤੋਂ ਫੱਕਰ ਬਾਬਾ ਦਾਮੂ ਸ਼ਾਹ ਦੀ ਦਰਗਾਹ ਵੱਲੋਂ ਚਲਾਈ ਜਾ ਰਹੀ ਨਿਊ ਫੱਕਰ ਬਾਬਾ ਦਾਮੂ ਸ਼ਾਹ ਟਰੇਨਿੰਗ ਅਕੈਡਮੀ ਜੋ ਕਿ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਅਤੇ ਐਸ ਡੀ ਐਮ ਧਰਮਕੋਟ  ਕਮ-ਰਸੀਵਰ ਦਰਗਾਹ ਬਾਬਾ ਦਾਮੂ ਸ਼ਾਹ ਅਤੇ ਨਾਇਬ ਤਸੀਲਦਾਰ ਸ. ਮਨਿੰਦਰ ਸਿੰਘ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਅਕੈਡਮੀ ਦੇ ਕੋਚ ਜਸਬੀਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਅਕੈਡਮੀ ਦੇ ਬੱਚਿਆਂ ਨੇ ਪਹਿਲਾਂ ਵੀ ਕਾਫੀ ਅਕੈਡਮੀਆਂ ਨਾਲ ਮੈਚ ਹੋਏ ਜਿਨ੍ਹਾਂ ਵਿਚੋਂ ਸਾਡੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਾਬਾ ਦਾਮੂ ਸ਼ਾਹ ਅਕੈਡਮੀ ਦਾ ਨਾਮ ਰੌਸ਼ਨ ਕੀਤਾ । ਇਸੇ ਤਰ੍ਹਾਂ ਹੀ ਰਾਈਟ ਵੇਅ ਐਕਡਮੀ ਖੰਭਾ ਅਤੇ ਬਾਬਾ ਦਾਮੂ ਸ਼ਾਹ ਅਕੈਡਮੀ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਲੜਕੇ ਤੇ ਲੜਕੀਆਂ ਨੇ ਲੰਬੀ ਛਾਲ, ਉੱਚੀ ਛਾਲ, ਗੋਲਾ ਸੁੱਟਣਾ ਦੌੜ ਮੁਕਾਬਲਿਆਂ ਵਿੱਚ ਭਾਗ ਲਿਆ ।  ਇਨ੍ਹਾਂ ਮੁਕਾਬਲਿਆਂ ਵਿਚੋਂ ਬਾਬਾ ਦਾਮੂ ਸ਼ਾਹ ਅਕੈਡਮੀ ਦੀ ਲੜਕੀ ਗਗਨਦੀਪ ਕੌਰ ਪਿੰਡ ਸ਼ਾਹ ਬੁੱਕਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਰਬਜੀਤ ਕੌਰ ਕੋਟ ਈਸੇ ਖਾਂ ਨੇ ਦੂਸਰਾ ਸਥਾਨ ਅਤੇ ਕੋਮਲਪ੍ਰੀਤ ਕੌਰ ਮਟਵਾਣੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਹੀ ਰਾਈਟ ਵੇਅ ਐਕਡਮੀ ਖੰਭਾ ਦੇ ਵਿਦਿਆਰਥੀ ਨੇ ਦੌੜ ਮੁਕਾਬਲਿਆਂ ਵਿਚੋਂ  ਪਹਿਲਾ ਸਥਾਨ ਪ੍ਰਾਪਤ ਕੀਤਾ  । ਇਸ ਮੌਕੇ ਰਾਈਟ ਵੇਅ ਐਕਡਮੀ ਖੰਭਾ ਅਕੈਡਮੀ ਦੇ ਕੋਚ ਗੁਲਾਬ ਸਿੰਘ ਕਿਹਾ ਕਿ ਬੱਚਿਆਂ ਦੇੇੇੇੇ ਮੁਕਾਬਲੇ ਕਰਵਾਉਣ ਨਾਲ ਬਚਿਆਂ ਦੇ ਲੈਵਲ ਦਾ ਪਤਾ ਲੱਗ ਜਾਂਦਾ ਹੈ ।  ਅੱਜ ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ । ਇਸ ਮੌਕੇ ਬਾਬਾ ਦਾਮੂ ਸ਼ਾਹ ਅਕੈਡਮੀ ਦੇੇੇ ਕੋਚ ਇਕਬਾਲ ਸਿੰਘ ,  ਬਲਵੀਰ ਸਿੰਘ ਬਾਸੀ ਐਜੂਕੇਸ਼ਨ ਇੰਚਾਰਜ ,  ਲੇਖਾਕਾਰ ਰਵੀ ਕੁਮਾਰ, ਸੋਨੂੰ , ਰਿੱਕੀ ਆਦਿ ਵੱਲੋਂ ਵੀ ਬੱਚਿਆਂ ਦੀ ਹੋੋਂਸਲਾ ਅਫਜਾਈ ਕੀਤੀ ਗਈ ।

Leave a Reply

Your email address will not be published. Required fields are marked *