ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪੁੜੈਣ ਸਕੂਲ ਅੱਵਲ

ਮੁੱਲਾਂਪੁਰ ਦਾਖਾ ਜਸਵੀਰ ਪੁੜੈਣ

 

ਆਜ਼ਾਦੀ ਦੀ ਪੰਝੱਤਰਵੀਂ ਵਰ੍ਹੇਗੰਢ ਨੂੰ ਸਮਰਿਪਤ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪੜੈਣ ਸਕੂਲ ਦੇ ਵਿਦਿਆਰਥੀ ਇੱਕ ਵਾਰ ਫਿਰ ਛਾਏ । ਕਵਿਤਾ ਉਚਾਰਨ ਮੁਕਾਬਲੇ ਵਿੱਚ ਜੂਨੀਅਰ ਵਰਗ ਵਿੱਚੋਂ ਵੀਰਪਾਲ ਕੌਰ ਸੱਤਵੀਂ ਜਮਾਤ ਨੇ ਤਹਿਸੀਲ ਵਿੱਚੋਂ ਪਹਿਲਾ ਸਥਾਨ ਜਿੱਤਿਆ ਜਦੋਂ ਕਿ ਉਸਦੀ ਵੱਡੀ ਭੈਣ ਨਵਜੋਤ ਕੌਰ ਜਮਾਤ ਦਸਵੀਂ ਨੇ ਸੀਨੀਅਰ ਵਰਗ ਵਿੱਚ ਦੂਸਰਾ ਸਥਾਨ ਜਿੱਤਿਆ । ਹੁਣ ਦੋਵੇਂ ਵਿਦਿਆਰਥਣਾਂ ਤੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੱਧ ਚੰਗੇਰੇ ਪ੍ਰਦਰਸ਼ਨ ਦੀ ਉਮੀਦ ਹੈ ।

ਤਹਿਸੀਲ ਪੱਧਰੀ ਸਕਿੱਟ ਮੁਕਾਬਲੇ ਵਿੱਚ ਸੀਨੀਅਰ ਵਰਗ ਵਿੱਚ ਪੜੈਣ ਸਕੂਲ ਦੀ ਟੀਮ ਤਹਿਸੀਲ ਜੇਤੂ ਰਹੀ ਜਦੋਂ ਕਿ ਜੂਨੀਅਰ ਵਰਗ ਵਿੱਚ ਉਪ- ਜੇਤੂ ਰਹੀ । ਖੁਸ਼ਪ੍ਰੀਤ ਕੌਰ ਤੇ ਨਿਸ਼ਾ ਦੀ ਅਦਾਕਾਰੀ ਨੇ ਸਭ ਦਾ ਮਨ ਮੋਹ ਲਿਆ । ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ।

Leave a Reply

Your email address will not be published. Required fields are marked *