ਤਹਿਸੀਲ ਨਿਹਾਲ ਸਿੰਘ ਵਾਲਾ ਦੇ 14 ਪਿੰਡਾ ਵਿੱਚ ਨੋਡਲ ਅਫਸਰ ਦੀ ਡਿਊਟੀ ਤੇ ਜੀ ਓ ਜੀ

ਨਿਹਾਲ ਸਿੰਘ ਵਾਲਾ 29 ਮਾਰਚ ( ਮਿੰਟੂ ਖੁਰਮੀ, ਕੁਲਦੀਪ ਸਿੰਘ) ਤਹਿਸੀਲ ਨਿਹਾਲ ਸਿੰਘ ਵਾਲਾ ਦੇ ਜੀ ਓ ਜੀ ਗਰੁੱਪ ਨੂੰ ਕਰਨਲ ਬਲਕਾਰ ਸਿੰਘ ਜਿਲ੍ਹਾ ਮੁੱਖੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪ੍ਰਸਾਸਨ ਨਾਲ ਮਿਲ ਕੇ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਪਿੰਡਾਂ ਵਿੱਚ ਨੋਡਲ ਅਫਸਰ ਦੀ ਡਿਊਟੀ ਤੇ ਲਾਇਆ ਗਿਆ ਹੈ। ਜਿਸ ਵਿੱਚ ਲੋਕਾਂ ਨੂੰ ਕਰਿਆਨਾ, ਮੈਡੀਕਲ ਸਟੋਰਾਂ

, ਦੁੱਧ ਵਾਲੀ ਡਾਇਰੀ ਤੇ ਇਕੱਠੇ ਹੋਣ ਤੋਂ ਰੋਕਣਾ ਵਾਸਤੇ ਜਾਗਰੂਕ ਕਰਨ ਵਾਸਤੇ,ਪਿੰਡਾਂ ਵਿੱਚ ਪ੍ਰਸਾਸਨ ਵੱਲੋਂ ਭੇਜੀ ਸਬਜ਼ੀ ਵਾਲੀ ਗੱਡੀ ਤੇ ਭੀੜ ਦਾ ਕੰਟਰੋਲ ਕਰਨਾ। ਪਿੰਡਾਂ ਦੇ ਸਰਪੰਚਾਂ ਨਾਲ ਮਿਲ ਕੇ ਅਤਿ ਗਰੀਬਾਂ ਨੂੰ ਪੰਜਾਬ ਸਰਕਾਰ ਵੱਲੋਂ ਆਇਆ ਰਾਸ਼ਨ ਵੰਡਣ, ਮੈਡੀਕਲ ਵਾਸਤੇ ਲੋਕਾਂ ਨੂੰ ਕਰਫਿਊ ਪਾਸ ਦਵਾਉਣ ਸ਼ਾਮਿਲ ਹੈ।
ਇਹਨਾਂ ਸਭ ਤੇ ਜੀ ਓ ਜੀ ਟੀਮ ਆਪਣੀ ਤਨਦੇਹੀ ਨਾਲ ਡਿਊਟੀ ਕਰ ਰਹੀ ਹੈ। SDM ਰਾਮ ਸਿੰਘ PCS ਵੱਲੋਂ ਇਸ ਔਖੀ ਘੜੀ ਸਾਥ ਦੇਣ ਲਈ ਜੀ ਓ ਜੀ ਟੀਮ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *