ਟਰੱਕ ਯੂਨੀਅਨ ਧਰਮਕੋਟ ਵਿਖੇ ਵੰਡੇ ਗਏ ਮਾਸਕ

ਧਰਮਕੋਟ 24 ਅਪ੍ਰੈਲ (ਜਗਰਾਜ ਲੋਹਾਰਾ,ਰਿੱਕੀ ਕੈਲਵੀ) ਜਿੱਥੇ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਚੱਲ ਰਹੀ ਹੈ ਉੱਥੇ ਹੀ ਸਮਾਜ ਸੇਵੀ ਆਪਣਾ ਫਰਜ਼ ਅਦਾ ਕਰ ਰਹੇ ਹਨ ਫਸਲ ਵੀਂ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ ਟਰੱਕ ਯੂਨੀਅਨ ਧਰਮਕੋਟ ਵਿਖੇ ਦਰਸ਼ਨ ਲਾਲ ਅਹੂਜਾ ਸਰਪ੍ਰਸਤ ਵਪਾਰ ਮੰਡਲ ਦੀ ਅਗਵਾਈ ਹੇਠ ਅੱਜ ਮਾਸਕ ਵੰਡੇ ਗਏ ਇਸ ਮੌਕੇ ਦਰਸ਼ਨ ਲਾਲ ਅਹੂਜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਟਾਈਮ ਮਾਸਕ ਦੀ ਸਭ ਨੂੰ ਜ਼ਰੂਰਤ ਹੈ ਟਰੱਕ ਯੂਨੀਅਨ ਧਰਮਕੋਟ ਵਿਖੇ 150 ਮਾਸਕ ਵੰਡਿਆ ਗਿਆ ਮਾਸਕ ਵੰਡਣ ਦੇ ਨਾਲ ਨਾਲ ਅਹੂਜਾ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਦਿਨਾਂ ਦੀ ਗੱਲ ਹੋਰ ਹੈ ਆਪਣੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਘਰਾਂ ਵਿੱਚ ਰਹਿ ਕੇ ਹੀ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਸਾਰੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਸੈਨੀਟਾਈਜ਼ਰ ਵਰਤਣ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਾਰੇ ਹੀ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ
ਇਸ ਮੌਕੇ ਪਿੰਦਰ ਚਾਹਲ ਐੱਮ ਸੀ,ਨਵਦੀਪ ਕੁਮਾਰ ਬਬਲੂ ਅਹੂਜਾ ਸੇਵਕ ਸਿੰਘ, ਰਾਜੂ ਮਖੀਜਾ, ਬਲਵਿੰਦਰ ਸਿੰਘ, ਅਸੀਂ ਵਰਮਾ ਆਦਿ ਹੋਰ ਵੀ ਹਾਜ਼ਰ ਸਨ

 

Leave a Reply

Your email address will not be published. Required fields are marked *