ਜੁਝਾਰੂ ਲੋਕਾਂ ਦਾ ਏਕਾ, ਰਾਤੋ ਰਾਤ ਚੁੱਕਿਆ ਠੇਕਾ

ਨਿਹਾਲ ਸਿੰਘ ਵਾਲਾ 23 ਮਈ (ਮਿੰਟੂ ਖੁਰਮੀ,ਕੁਲਦੀਪ ਸਿੰਘ) – ਪਿੰਡ ਹਿੰਮਤਪੁਰਾ ਵਿਖੇ ਸ਼ਰਾਬ ਦੇ ਠੇਕੇ ਅੱਗੇ ਲਾਏ ਧਰਨੇ ਦੇ ਚੱਲਦਿਆਂ 22ਮਈ ਦੀ ਰਾਤ ਨੂੰ ਪੁਲਿਸ ਪ੍ਰਸ਼ਾਸਨ ਦੀ ਹਾਜਰੀ ਸ਼ਰਾਬ ਦੇ ਠੇਕੇਦਾਰ ਨੇ ਠੇਕੇ ਚ ਸਾਰਾ ਸਮਾਨ ਤੇ ਸ਼ਰਾਬ ਦੀਆਂ ਬੋਤਲਾਂ ਚੁੱਕ ਲਈਆਂ। ਇਸ ਸਬੰਧੀ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਡਕਰੀ ਨੌਜਵਾਨ ਆਗੂ ਸੋਨੀ ਹਿੰਮਤਪੁਰਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਤੇ ਬੀ ਕੇ ਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਜੰਗੀਰ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਜਿਸਨੇ ਲੋਕਾਂ ਦੀ ਲਿਖਤੀ ਸ਼ਿਕਾਇਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਸੀ ਆਖਿਰ ਉਸਨੂੰ ਲੋਕਾਂ ਦੀ ਤਾਕਤ ਅੱਗੇ ਝੁਕਣਾ ਪਿਆ। ਜਿਸ ਕਾਰਨ ਸ਼ਰਾਬ ਦਾ ਠੇਕਾ ਆਬਾਦੀ ਚ ਚੁੱਕਿਆ ਗਿਆ। ਇਸ ਮੌਕੇ ਹਾਜਰ ਔਰਤਾਂ ਨੇ ਕਿਹਾ ਕਿ ਉਨ੍ਹਾਂ ਕਿ ਉਹ ਨਸ਼ਿਆਂ ਵਿਰੁੱਧ ਸੰਘਰਸ਼ਾਂ ਚ ਬਣਦੀ ਭੂਮਿਕਾ ਨਿਭਾਉਂਦਿਆਂ ਰਹਿਣਗੀਆਂ। ਇਸ ਮੌਕੇ ਕੁਲਦੀਪ ਸਿੰਘ ਹਰਦੀਪ ਸਿੰਘ ਲਾਡੀ ਰਣਜੀਤ ਕੌਰ ਚਰਨਜੀਤ ਕੌਰ ਤੇਜ ਕੌਰ ਕੁਲਦੀਪ ਕੌਰ ਗੁਰਦੇਵ ਕੌਰ ਬੇਅੰਤ ਸਿੰਘ ਬੂਟਾ ਰਾਮ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *