ਜਥੇਦਾਰ ਤੋਤਾ ਸਿੰਘ ਦੇ ਕੋਰ ਕਮੇਟੀ ਮੈਂਬਰ ਬਣਨ ‘ਤੇ ਅਕਾਲੀ ਵਰਕਰਾਂ ‘ਚ ਭਾਰੀ ਉਤਸ਼ਾਹ,ਡਾ.ਲਾਡੀ

ਕੋਟ ਈਸੇ ਖਾਂ  (ਜਗਰਾਜ ਲੋਹਾਰਾ)-ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਨੂੰ ਅਕਾਲੀ ਦਲ ਹਾਈਕਮਾਂਡ ਵਲੋਂ ਮੁੜ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ ‘ਤੇ ਹਲਕਾ  ਧਰਮਕੋਟ ਤੇ ਕੋਟ ਈਸੇ ਖਾਂ, ਦੇ ਅਕਾਲੀ ਆਗੂਆਂ ਤੇ ਕਸਬਾ ਧਰਮਕੋਟ ਦੇ ਵਰਕਰਾਂ ਵਲੋਂ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡਾਕਟਰ ਹਰਮੀਤ ਸਿੰਘ ਲਾਡੀ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਮਿਹਨਤੀ ਅਤੇ    ਇਮਾਨਦਾਰ ਤੇ ਨਿਧੜਕ ਆਗੂ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਕੋਰ ਕਮੇਟੀ ਮੈਂਬਰ ਬਣਾ ਕੇ ਹਲਕਾ ਧਰਮਕੋਟ ਹੀ ਨਹੀਂ ਬਲਕਿ ਮੋਗਾ ਜ਼ਿਲ੍ਹੇ ਨੂੰ ਵੱਡਾ ਮਾਣ ਦਿੱਤਾ ਹੈ ਅਤੇ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਮੇਂ ਉਨ੍ਹਾਂ ਦੇ ਨਾਲ    ਹਰਜਿੰਦਰ ਸਿੰਘ ਸੰਧੂ, ਜਗਸੀਰ ਧਰਮਕੋਟ, ਸ਼ੇਰ ਸਿੰਘ ਧਾਲੀਵਾਲ, ਜੰਗੀਰ ਸਿੰਘ ਜੱਜ, ਜਗਦੀਸ਼ ਪਾਲ ਤੋਂ ਇਲਾਵਾ ਹੋਰਨਾਂ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |
https://youtu.be/S8Oa_s6noAM

Leave a Reply

Your email address will not be published. Required fields are marked *