ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ  ਸੇਵਾਦਾਰ ਗਰੀਬ ਲੋਕਾਂ ਦੀ ਕਰ ਰਹੇ ਨੇ ਮਦਦ “ਸੁੱਖੀ ਨੇਣੈ ਵਾਲੀਆ “

ਮੋਗਾ 30 ਦਸੰਬਰ (ਸਰਬਜੀਤ ਰੌਲੀ) ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਸੈਟਲ ਹੋ ਚੁੱਕੇ ਸਾਡੇ ਨੌਜਵਾਨ ਪੰਜਾਬੀ ਵੀਰਾਂ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਟਰੱਸਟ ਬਣਾਕੇ ਆਪਣੀ ਦਸਾ ਨੋਹਾ ਦੀ ਕ੍ਰਿਰਤ ਕਮਾਈ ਵਿੱਚੋ ਦਸੰਵਧ ਕੱਢਕੇ ਉਨਾ ਲੋਕਾਂ ਦੀ  ਮੱਦਦ ਲਈ ਭੇਜਿਆ ਜਾਦਾ ਹੈ ਜੋ ਅੱਤ ਦੀ ਗਰੀਬੀ ਕਾਰਨ ਭਿਆਨਕ ਬਿਮਾਰੀਆਂ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਆਸਮਰੱਥ ਹਨ ਇਸੇ ਤਰਾਂ ਪਿਛਲੇ ਲੰਮੇ ਸਮੇ ਤੋਂ ਹੰਗਕਾਗ ਵਿੱਚ ਵੱਸਦੇ ਪੰਜਾਬੀ ਨੋਜਵਾਨਾ ਵਲੋ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਜਰੀਏ ਪੰਜਾਬ ਆਏ ਦਿਨ ਉਨਾ ਲੋਕਾ ਦੀ ਸਹਾਇਤਾ ਲਈ  ਮੱਦਦ ਭੇਜੀ ਹੈ ਜੋ ਆਪਨਾ ਇਲਾਜ ਨਹੀਂ ਕਰਵਾ ਸਕਦੇ ਕਿਸ ਤਰਾ ਟਰੱਸਟ ਦੇ ਮੇੈਬਰ ਉਨਾ ਮਰੀਜਾ ਦੀ  ਚੋਣ  ਕਰਦੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੁੱਖੀ ਨੇਣੇ ਵਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ । ਉਹ ਸੇਵਾਦਾਰਾ ਨਾਲ ਜੋ ਪੰਜਾਬ ਦੇ ਅੱਠ ਜਿਲਿਆਂ ਵਿੱਚ  ਜਾ ਕੇ ਲੋੜਵੰਦ ਮਰੀਜਾ ਤੱਕ  ਟਰੱਸਟ ਵਲੋ ਭੇਜੀ ਮਾਇਆ ਪਹੁੰਚ ਦੀ ਕਰਦੇ ਹਨ । ਅਤੇ ਜੋ ਸਹੀ ਲੋੜਵੰਦ ਪਰਿਵਾਰ ਹੁੰਦਾ ਹੈ ਉਸ ਦੀ ਮਦਦ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *