ਕਿਸਾਨਾ ਦੇ ਹੱਕ ਚ ਰੋਸ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ 

 

ਧਰਮਕੋਟ (ਰਿਕੀ ਕੈਲਵੀ, ਜਗਰਾਜ ਗਿੱਲ ) ਪਿਛਲੇ 6 ਮਹੀਨੇ ਤੋਂ ਕਿਸਾਨ ਮਜਦੂਰ ਜਥੇਬੰਦੀਆਂ ਕਿਸਾਨੀ ਦੀ ਹੋਂਦ ਅਤੇ ਹਿਤਾਂ ਲਈ ਦਿੱਲੀ ਦੀ ਗੂੰਗੀ ਬੋਲੀ ਨਿਰਦਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜ ਰਹੀ ਹੈ। ਪੂਰੇ ਵਿਸ਼ਵ ਭਰ ਚੋਂ ਮਿਲ ਰਹੀ ਹਮਦਰਦੀ ਅਤੇ ਸਾਥ ਸਦਕਾ ਇਹ ਸੰਘਰਸ਼ ਇੱਕ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ ਜਿਸ ਤੋਂ ਬੁਖਲਾਹਟ ਚ ਆ ਕੇ ਨਿਕੰਮੀ ਸਰਕਾਰ ਵੱਲੋਂ ਨੀਚ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਚ ਸਾਡੇ ਬਜ਼ੁਰਗ ਮਾਤਾ ਪਿਤਾ ਭੈਣ ਭਰਾਵਾਂ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਸਾਡੇ ਨੌਜਵਾਨ ਵੀਰਾਂ ਨੂੰ ਬਿਨਾਂ ਕਸੂਰ ਜੇਲ੍ਹਾਂ ਚ ਡੱਕਿਆ ਜਾ ਰਿਹਾ ਹੈ।ਦਿੱਲੀ ਦੀ ਨਿਕੰਮੀ ਸਰਕਾਰ ਦੇ ਇਸ ਜਬਰ ਦੇ ਵਿਰੋਧ ਚ ਜਿੱਥੇ ਦਿੱਲੀ ਕਿਸਾਨ ਮੋਰਚਿਆਂ ਚ ਲਾਮਿਸਾਲ ਇਕੱਠ ਹੋ ਰਹੇ ਹਨ ਉੱਥੇ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ ਉੱਪਰ ਵੀ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।ਇਸ ਕਿਸਾਨੀ ਸੰਘਰਸ਼ ਦੇ ਸਾਥ ਦੇਣ ਹਿਤ ਅਜ ਧਰਮਕੋਟ ਵਿਖੇ ਸਮੂਹ ਜਥੇਬੰਦੀਆਂ ਵੱਲੋਂ ਗੁਰੂਦੁਆਰਾ ਸਿੰਘ ਸਭਾ ਸਾਹਿਬ ਵਿਖੇ ਭਾਰੀ ਇਕੱਤਰਤਾ ਕੀਤੀ ਅਤੇ ਪੂਰੇ ਸ਼ਹਿਰ ਵਿੱਚ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਮੁੱਖ ਚੌਂਕ ਚ ਪੁਤਲਾ ਫੂਕਿਆ । ਇਸ ਸਬੰਧੀ ਪ੍ਰੇਸ ਨੂ ਜਾਣਕਾਰੀ ਦਿਦੀਆਂ ਅਧਿਆਪਕ ਆਗੂਆਂ ਪ੍ਰਗਟਜੀਤ ਕਿਸ਼ਨਪੁਰਾ , ਜੱਜਪਾਲ ਬਾਜੇ ਕੇ , ਗੁਰਪ੍ਰੀਤ ਅਮੀਵਾਲ , ਗੁਰਮੀਤ ਢੋਲੇਵਾਲ , ਸੋਹਨ ਸਿਂਘ , ਰਣਜੀਤ ਸਿਂਘ ਨੇ ਕਿਹਾ ਕੇ ਜਦ ਤੱਕ ਇਹਨਾਂ ਕਾਲੇ ਕਾਨੂਨਾ ਨੂ ਵਾਪਿਸ ਨਹੀਂ ਲਿਆ ਜਾਦਾ ਸੰਘਰਸ਼ ਦਾ ਸਾਥ ਦਿਤਾ ਜਾਵੇਗਾ !ਇਸ ਸਮੇਂ ਹਰਜਿੰਦਰ ਸਿੰਘ ਪੁਰਾਨੇਵਾਲਾ,ਗੁਰਮੇਲ ਸਿੰਘ, ਯੋਗੇਸ਼ ਠਾਕੁਰ, ਕੁਲਦੀਪ ਸਿੰਘ ਬੱਡੂਵਾਲ, ਅਮਰਦੀਪ ਸ਼ਰਮਾ, ਅਵਤਾਰ ਸਿੰਘ ਭਿੰਡਰ, ਪਰਮਜੀਤ ਸਿੰਘ, ਸੀਤਾ ਰਾਮ, ਗੁਰਮੀਤ ਸਿੰਘ ਭੋਏਪੁਰ, ਗਗਨਦੀਪ ਸਿੰਘ, ਜਗਪ੍ਰੀਤ ਸਿੰਘ ਕੈਲਾ, ਗੁਰਦਿੱਤ ਸਿੰਘ, ਗਿਨੀਸ਼ ਪੱਬੀ, ਮੋਨੂੰ ਵਰਮਾ, ਬਲਦੇਵ ਸਿੰਘ, ਵਰਿੰਦਰ ਸਿੰਘ ਖਹਿਰਾ, ਸਤੀਸ਼ ਅਗਰਵਾਲ, ਸ਼ਿਵ ਧਾਲੀਵਾਲ, ਸੁਰੇਸ਼ ਕੁਮਾਰ, ਇੰਦਰਜੀਤ ਸਿੰਘ, ਰਾਧੇ ਸ਼ਾਮ,ਬਲਜੀਤ ਸਿੰਘ, ਸੁਖਮੰਦਰ ਸਿੰਘ, ਦਲਜੀਤ ਸਿੰਘ ਰਾਊਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਹੋਰ ਜਥੇਬੰਦੀਆਂ ਦੇ ਮੁਲਾਜਮ ਹਾਜਰ ਸਨ

Leave a Reply

Your email address will not be published. Required fields are marked *