ਐਮ ਐਲ ਏ ਲੋਹਗੜ੍ਹ ਦੇ ਯਤਨਾਂ ਸਦਕਾ ਬਦਲੀ ਹਲਕਾ ਧਰਮਕੋਟ ਦੀ ਨੁਹਾਰ/ਖੇਲਾ, ਗੁਰਜੰਟ, ਹਰਪਾਲ

ਧਰਮਕੋਟ (ਜਗਰਾਜ ਗਿੱਲ,ਰਿੱਕੀ ਕੈਲਵੀ)  ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨਾਂ ਸਦਕਾ ਧਰਮਕੋਟ ਹਲਕੇ ਦੀ ਨੁਹਾਰ ਬਦਲ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸ: ਸੁਖਜੀਤ ਸਿੰਘ ਲੋਹਗੜ ਦੇ ਪੀ ਏ ਸੋਹਣ ਸਿੰਘ ਖੇਲਾ ਨੇ ਅੱਜ ” ਨਿਊਜ਼ ਪੰਜਾਬ ਦੀ ” ਨਾਲ ਗੱਲਬਾਤ ਕਰਦੇ ਹੋਏ ਕੀਤਾ ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ ਸਦਕਾ  5 ਕਰੋੜ ਦੀ ਲਾਗਤ ਨਾਲ ਧਰਮਕੋਟ ਤੋਂ ਸਿੱਧਵਾਂ ਬੇਟ ਤੱਕ ਸੜਕ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਯੋਜਨਾ ਤਹਿਤ 4 ਨਵੀਆਂ ਸੜਕਾਂ ਮਨਜ਼ੂਰ ਕਰਵਾਈਆਂ ਗਈਆਂ ਹਨ ਅਤੇ ਨਾਲ ਧਰਮਕੋਟ ਤੋਂ ਜੋਗੇਵਾਲ ਤੱਕ ਦੀ  ਸੜਕ ਦਾ ਨਵ ਨਿਰਮਾਣ ਕਰਵਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਸਭ ਸੁਖਜੀਤ ਸਿੰਘ ਲੋਹਗੜ ਦੇ ਯਤਨਾਂ ਵਜੋਂ ਹੀ ਸੰਭਵ ਹੋ ਸਕਿਆ ਹੈ ਧਰਮਕੋਟ ਹਲਕੇ ਲਈ ਸੁੰਦਰ ਪਾਰਕ ਦਾ ਨੀਂਹ ਪੱਥਰ ਅਤੇ ਇੰਡੋਰ ਬੈਡਮਿੰਟਨ ਦਾ ਨੀਂਹ ਪੱਥਰ ਰੱਖ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪਹਿਲ ਕਦਮੀ ਕੀਤੀ ਹੈ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਲਈ 6.26 ਕਰੋੜ ਦੀ ਰਕਮ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।  ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋੜਾਂ ਹੀ ਰੁਪਏ ਨਾਲ ਲਿੰਕ ਸੜਕਾਂ ਦੀ ਰਿਪੇਅਰ ਵੀ ਕੀਤੀ ਜਾ ਰਹੀ ਹੈ ।

ਇਸ ਮੌਕੇ ਗੁਰਜੰਟ ਸਿੰਘ ਚੱਕ ਕਿਸਾਨਾਂ ਮੌਜੂਦਾ ਮੈਂਬਰ ਅਤੇ ਹਰਪਾਲ ਸਿੰਘ ਚੱਕ ਕਿਸਾਨਾਂ ਨੇ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੋ ਵੀ ਵਾਅਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ  ਨੇ ਲੋਕਾਂ ਨਾਲ ਕੀਤੇ ਸਨ ਉਹ ਉਨ੍ਹਾਂ ਤੇ ਖਰੇ ਉਤਰ ਰਹੇ ਹਨ ਅਤੇ ਬਿਨਾਂ ਵਿਤਕਰੇ ਤੋਂ ਹਰ ਪਿੰਡ ਅਤੇ ਸ਼ਹਿਰ  ਦਾ  ਵਿਕਾਸ ਕੀਤਾ  ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰਹਿੰਦੇ ਕੰਮ ਵੀ ਪੂਰੇ ਕੀਤੇ ਜਾਣਗੇ ਸ਼ਹਿਰਾ ਅਤੇ ਪਿੰਡਾਂ ਚ ਵਿਕਾਸ ਦੀ ਲਹਿਰ ਚੱਲ ਪਈ ਹੈ ਹੁਣ ਰਹਿੰਦੇ ਅਧੂਰੇ ਕੰਮ ਵੀ ਬਹੁਤ ਜ਼ਲਦ ਪੂਰੇ ਕੀਤੇ ਜਾਣਗੇ।

Leave a Reply

Your email address will not be published. Required fields are marked *