ਆਰਸੇਟੀ  ਮੋਗਾ ਨੇ ਬਿਊਟੀ ਪਾਰਲਰ ਮੈਨੇਜਮੈਂਟ ਕੋਰਸ ਦੇ 32 ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਕੀਤੀ ਵੰਡ

 

ਮੋਗਾ, 15 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

 

ਦਿਹਾੜੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵੱਲੋਂ ਪੇਂਡੂ ਬੇਰੋਜ਼ਗਾਰ ਲੜਕੇ ਲੜਕੀਆਂ ਨੂੰ ਵੱਖ ਵੱਖ ਕਿੱਤਿਆਂ ਸਿਲਾਈ ਕਢਾਈ, ਮੋਬਾਇਲ ਰਿਪੇਅਰ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਮੋਟਰ ਵਾਈਡਿੰਗ, ਜਨਰਲ ਈ.ਡੀ.ਪੀ., ਖਿਲੌਣੇ ਬਣਾਉਣਾ, ਮੋਮਬੱਤੀ ਬਣਾਉਣਾ ਅਤੇ ਪਾਪੜ, ਅਚਾਰ ਅਤੇ ਮਸਾਲਾ ਬਣਾਉਣਾ ਆਦਿ ਦੀ ਮੁਫ਼ਤ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾਂਦਾ ਹੈ ਅਤੇ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਕਰਜ਼ੇ ਵੀ ਆਸਾਨ ਕਿਸ਼ਤਾਂ ਉੱਪਰ ਮੁਹੱਈਆ ਕਰਵਾਏ ਜਾਂਦੇ ਹਨ।

 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿਹਾੜੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ ) ਮੋਗਾ ਦੇ ਡਾਇਰੈਕਟਰਸ੍ਰੀ ਵਿਕਾਸ ਡਡਵਾਲ ਨੇ ਦੱਸਿਆ ਕਿ ਆਰਸੇਟੀ ਵਿਖੇ ਬਿਊਟੀ ਪਾਰਲਰ ਮੈਨੇਜਮੈਂਟ ਬੈਚ 203 ਦੇ 32 ਸਿਖਿਆਰਥੀਆਂ ਨੂੰ ਸਫ਼ਲਤਾ ਪੂਰਵਕ ਸਿਖਲਾਈ ਸਮਾਪਤ ਹੋਣ ਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਟਰੇਨਰ ਲਵਪ੍ਰੀਤ ਕੌਰ, ਕੋਰਸ ਕੋਆਰਡੀਨੇਟਰ ਬੇਅੰਤ ਕੌਰ ਅਤੇ ਜਗਦੀਪ ਸਿੰਘ  ਵੀ ਹਾਜ਼ਰ ਸਨ।

ਸ੍ਰੀ ਵਿਕਾਸ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਸੇਟੀ ਵੱਲੋਂ ਸਿਖਿਆਰਥੀਆਂ ਨੂੰ ਵੱਖ ਵੱਖ ਕਿੱਤਿਆਂ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਵੱਧ ਤੋਂ ਵੱਧ ਯੋਗ ਉਮੀਦਵਾਰ ਇਸ ਵਿੱਚੋਂ ਟ੍ਰੇਨਿੰਗ ਲੈ ਕੇ ਆਪਣੇ ਪੈਰ੍ਹਾਂ ਉੱਪਰ ਖੜ੍ਹੇ ਹੋ ਸਕਣ। ਉਨ੍ਹਾਂ ਸਿਖਿਆਰਥੀਆਂ ਨੂੰੇ ਇਸ ਤਹਿਤ ਆਉਂਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਉਠਾਉਣ  ਅਤੇ ਬੈਂਕ ਕਰਜ਼ੇ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਆ।

 

 

Leave a Reply

Your email address will not be published. Required fields are marked *