ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)ਮੋਗਾ ਜ਼ਿਲ੍ਹਾ ਦੇ ਭਾਜਪਾ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਨਿਹਾਲ ਸਿੰਘ ਵਾਲਾ ਅੱਜ ਕਿਸਾਨ ਯੂਨੀਅਨ ਵੱਲੋਂ ਲਾਏ ਮੋਰਚੇ ਵਿੱਚ ਆ ਕੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਧਰਨੇ ਵਿੱਚ ਹਾਜ਼ਰ ਯੂਨੀਅਨ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਹਨਤਕਸ਼ ਵਰਗ ਨੂੰ ਤੰਗ ਕਰ ਰਹੇ ਹਨ, ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਭਾਜਪਾ ਮੋਗਾ ਦੇ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਨੇ ਕਿਹਾ ਕਿ ਕਿਸਾਨ ਦੇਸ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਅੱਜ ਕਿਸਾਨ ਗੰਭੀਰ ਸੰਕਟ ਵਿੱਚ ਫਸਦੇ ਹਨ ਤਾਂ ਇਸ ਗੱਲ ਦਾ ਅਸਰ ਸਾਰੇ ਹਿੰਦੋਸਤਾਨ ਦੇ ਹਰ ਵਰਗ ਤੇ ਪਵੇਗਾ, ਕਿਸਾਨ ਯੂਨੀਅਨ ਦੇ ਇਕੱਠ ਚ ਆ ਕੇ ਭਾਜਪਾ ਦੇ ਲੋਕ ਵਿਰੋਧੀ ਰਵਈਏ ਤੋਂ ਅੱਕ ਕੇ ਆਪਣੀ ਪ੍ਰਧਾਨਗੀ ਨੂੰ ਲੱਤ ਮਾਰਦੇ ਹੋਏ ਪਵਨ ਗੋਇਲ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨੂੰ ਯੂਨੀਅਨ ਦੇ ਵਰਕਰਾਂ ਵੱਲੋਂ ਨਾਹਰੇ ਲਾ ਕੇ ਪ੍ਰਵਾਨਗੀ ਦਿੱਤੀ।