ਹੁਕਮਾਂ ਦੀ ਉਲੰਘਣਾ ਤੇ ਹੋਵੇਗੀ ਸਖ਼ਤ ਕਾਰਵਾਈ-ਸੰਦੀਪ ਹੰਸ
ਮੋਗਾ, 11 ਮਈ (ਮਨਪ੍ਰੀਤ ਸਿੰਘ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੋਨਾ ਦੇ ਸੰਕਰਮਣ ਤੇ ਕਾਬੂ ਪਾਉਣ ਲਈ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਮੋਗਾ ਦੇ ਮਿਉਂਸਪਲ ਟਾਊਨਜ਼ ਜਿਵੇਂ ਕਿ ਨਗਰ ਨਿਗਮ ਮੋਗਾ, ਨਗਰ ਕੌਂਸਲ, ਬਾਘਾਪੁਰਾਣਾ/ਧਰਮਕੋਟ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ/ਕੋਟ ਈਸੇ ਖਾਂ/ਫਤਹਿਗੜ੍ਹ ਪੰਜਤੂਰ ਦੀਆਂ ਮਿਉਂਸਪਲ ਹੱਦਾਂ ਅੰਦਰ ਕੁਝ ਟਰੇਡ/ਸੇਵਾਵਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ, ਪ੍ਰੰਤੂ ਸਰਕਾਰ ਵੱਲੋਂ ਲਗਾਈਆਂ ਗਈਆਂ ਕੁਝ ਪਾਬੰਦੀਆਂ ਲਗਾਉਣ ਤੋਂ ਰਹਿ ਗਈਆਂ ਸਨ, ਜੋ ਕਿ ਇਸ ਪ੍ਰਕਾਰ ਹਨ,
ਪੰਜਾਬ ਰਾਜ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਲਈ 72 ਘੰਟੇ ਪੁਰਾਣੀ ਨੇਗੇਟਿਵ ਕੋਵਿਡ ਰਿਪੋਰਟ ਜਾਂ 2 ਹਫ਼ਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ 1 ਡੋਜ਼) ਲਾਜ਼ਮੀ ਹੋਵੇਗਾ।ਸਰਕਾਰੀ ਦਫ਼ਤਰਾਂ ਵਿੱਚ ਤੈਨਾਤ ਸਿਹਤ/ਫਰੰਟਲਾਈਨ ਕਰਮਚਾਰੀ ਜ਼ਿੰਨ੍ਹਾਂ ਨੇ ਵੈਕਸੀਨ ਦੀ ਡੋਜ਼ ਨਹੀਂ ਲਗਾਈ, ਉਹ ਡਿਊਟੀ ਤੇ ਹਾਜ਼ਰੀ ਲਈ ਆਰ.ਟੀ.ਪੀ.ਸੀ.ਆਰ. ਰਿਪੋਰਟ ਪੇਸ਼ ਕਰਨਗੇ, ਜੋੇ 5 ਦਿਨ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਪਬਲਿਕ ਟਰਾਂਸਪੋਰਟ ਨੂੰ 50 ਫੀਸਦੀ ਦੀ ਸਮਰੱਥਾ ਨਾਲ ਚੱਲਣ ਦੀ ਆਗਿਆ ਹੋਵੇਗੀ।
ਮਨਜੂਰਸ਼ੁਦਾ ਮੰਤਵ (ਪਾਬੰਦੀਆਂ ਤੋਂ ਛੋਟ) ਲਈ ਵਿਅਕਤੀਆਂ ਦੇ ਪੈਦਲ/ਸਾਈਕਲ ਤੇ ਆਵਾਜਾਈ ਦੀ ਆਗਿਆ ਹੋਵੇਗੀ।
ਈ ਕਾਮਰਸ, ਵਸਤੂਆਂ ਦੀ ਆਵਾਜਾਈ ਅਤੇ ਵੈਕਸੀਨੇਸ਼ਨ ਸੈਂਟਰਾਂ ਨੂੰ ਆਗਿਆ ਹੋਵੇਗੀ।ਕੋਵਿਡ ਪ੍ਰਬੰਧਨ ਸਬੰਧੀ ਭਰਤੀਆ ਨੂੰ ਛੱਡ ਕੇ ਬਾਕੀ ਸਾਰੀਆਂ ਭਰਤੀਆਂ ਸਬੰਧੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਜਿੰਨ੍ਹਾਂ ਇਲਾਕਿਆਂ ਵਿੱਚ ਕਰੋਨਾ ਦੀ ਪਾਜ਼ੀਟਿਵਿਟੀ ਦਰ ਜਿਆਦਾ ਹੈ, ਉਥੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਨੂੰ ਵਧਾਇਆ ਜਾਵੇਗਾ ਅਤੇ ਇਸਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ, ਉਪਰੋਕਤ ਕਾਰਜ ਲਈ ਸਪੈਸ਼ਲ ਮੋਨੀਟਰ ਤੈਨਾਤ ਕੀਤੇ ਜਾਣਗੇ ।
ਰੋਡ ਅਤੇ ਸਟ੍ਰੀਟ ਵੈਂਡਰ ਦਾ ਆਰ.ਟੀ.ਪੀ.ਸੀ.ਆਰ. ਟੈਸਟ ਕੀਤਾ ਜਾਵੇ।ਸਾਰੇ ਧਾਰਮਿਕ ਸਥਾਨਾਂ ਨੂੰ ਰੋਜ਼ਾਨਾ ਸ਼ਾਮ 6 ਵਜੇ ਤੱਕ ਬੰਦ ਕੀਤਾ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।