ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਕੋਰੋਨਾ ਵਾਈਰਸ ਦੇ ਪ੍ਰਭਾਵ ਤੋ ਬਚਣ ਲਈ ਜ਼ਿਲ੍ਹੇ ਵਿੱਚ ਕਰਵਾਈਆਂ ਗਈਆਂ ਵੱਖ ਵੱਖ ਜਾਗਰੂਕਤਾ ਗਤੀਵਿਧੀਆ

ਮੋਗਾ 24 ਮਾਰਚ   (ਜਗਰਾਜ ਲੋਹਾਰਾ,ਮਿੰਟੂ ਖੁਰਮੀ)
ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋ ਕੋਰੋਨਾ ਵਾਈਰਸ ਦੇ ਖਿਲਾਫ ਛੇੜੀ ਗਈ ਜੰਗ ਤਹਿਤ ਜ਼ਿਲ੍ਹੇ ਵਿੱਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਨਿਹਾਲ ਸਿੰਘ ਵਾਲਾ ਦੇ ਵਾਰਡ ਨੰਬਰ 2, 3 ਅਤੇ ਪੰਜ ਵਿਖੇ ਕੋਰੋਨਾ ਵਾਈਰਸ ਤੋ ਬਚਾਅ ਲਈ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਇਸ ਤੋ ਇਲਾਵਾ ਨਿਹਾਲ ਸਿੰਘ ਵਾਲਾ ਕਮਿਊਨਿਟੀ ਹੈਲਥ ਸੈਟਰ ਦੇ ਲੋਕਾਂ ਨੂੰ ਕੋਰੋਨਾ ਵਾਈਰਸ ਤੋ ਬਚਣ ਲਈ ਚੰਗੀ ਤਰ੍ਹਾਂ ਹੱਥ ਧੋਣ ਦੇ ਸਬੰਧੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਇਹ ਵੀ ਦੱਸਿਆ ਕਿ ਉਹ ਆਪਸ ਕਿ ਸਾਰੇ ਕ੍ਰਮਚਾਰੀ ਘੱਟੋ ਘੱਟ ਇੱਕ ਇੱਕ ਮੀਟਰ ਦੀ ਦੂਰੀ ਤੇ ਰਹਿ ਕੇ ਕੰਮ ਕਰਨ ਨੂੰ ਯਕੀਨੀ ਬਣਾਉਣ।
ਇਸ ਤੋ ਇਲਾਵਾ ਸਿਹਤ ਵਿਭਾਗ ਵੱਲੋ ਵਿਦੇਸ਼ਾਂ ਤੋ ਵਾਪਸ ਪਰਤੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨੂੰ 15 ਦਿਨ ਇਕਾਂਤਵਾਸ ਵਿੱਚ ਰਹਿਣ ਲਈ ਵੀ ਪ੍ਰੇਰਿਆ ਗਿਆ। ਇੱਥੇ ਦੱਸਣਯੋਗ ਹੈ ਕਿ ਸਿਹਤ ਵਿਭਾਗ ਦੇ ਕ੍ਰਮਚਾਰੀਆਂ ਵੱਲੋ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਇਟਲੀ ਤੋ ਆਏ ਪਰਿਵਾਰ ਦੇ ਮੈਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 15 ਦਿਨਾਂ ਦੀ ਇਕਾਂਤਵਾਸ ਲਈ ਪ੍ਰੇਰਿਆ। ਇਸੇ ਤਰ੍ਹਾਂ ਪਿੰਡ ਦਾਤੇਵਾਲ ਵਿਖੇ ਕੈਨੇਡਾ ਤੋ ਆਏ ਵਿਅਕਤੀ ਨੂੰ ਵੀ ਇਕਾਤਵਾਸ ਵਿੱਚ ਰਹਿਣ ਲਈ ਪ੍ਰੇਰਿਆ ਗਿਆ। ਪਿੰਡ ਰਣੀਆਂ ਅਤੇ ਪਿੰਡ ਬੁਰਜਦੁੱਨਾ ਵਿਖੇ ਐਨ.ਆਰ.ਆਈ. ਦੇ ਘਰਾਂ ਦੇ ਬਾਹਰ ਪੋਸਟਰ ਲਗਾਏ ਗਏ।
ਉਨ੍ਹਾਂ ਜ਼ਿਲ੍ਹਾ ਮੋਗਾ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮਾਂ ਚ ਸ਼ਿਰਕਤ ਕਰਕੇ ਵਾਪਸ ਆਏ ਹਨ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕੇ ਉਹ 15 ਦਿਨਾਂ ਤੱਕ ਆਪਣੇ ਘਰਾਂ ਵਿਚ ਹੀ ਰਹਿਣ. ਕਿੳਂਕਿ ਇਕੱਠ ਚ ਕੋਵਿਡ ਬੀਮਾਰੀ ਲੱਗਣ ਦਾ ਖਦਸ਼ਾ ਹੈ। ਇਸ ਕਰਕੇ ਉਹ ਆਪਣਾ ਖਿਆਲ ਰੱਖਣ. ਜੇ ਕਰ ਉਹਨਾਂ ਨੂੰ ਕੋਈ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਸੰਪਰਕ ਕਰਨ.

Leave a Reply

Your email address will not be published. Required fields are marked *