–ਵੈਬਸਾਈਟ www.nvsp.in ਤੇ ਜਾ ਕੇ ਆਸਾਨੀ ਨਾਲ ਪਤਾ ਕੀਤਾ ਜਾ ਸਕਦੈ ਆਪਣਾ ਸਬੰਧਤ ਬੀ.ਐਲ.ਓ.-ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 6 ਜੁਲਾਈ
(ਜਗਰਾਜ ਸਿੰਘ ਗਿੱਲ , ਗੁਰਪ੍ਰਸਾਦ ਸਿੱਧੂ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵੋਟਰਾ ਦੀ ਸਹੂਲੀਅਤ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਰੇਕ ਏਰੀਏ ਵਿੱਚ ਇੱਕ ਬੂਥ ਲੈਵਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਬੂਥ ਲੈਵਲ ਅਫਸਰ ਦਾ ਕੰਮ ਨਵੀਆਂ ਵੋਟਾਂ ਬਣਾਉਣਾ, ਸ਼ਿਫਟ ਜਾਂ ਮਰ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣਾ ਅਤੇ ਜਿਨ੍ਹਾਂ ਵੋਟਰਾਂ ਦੇ ਵੋਟਰ ਕਾਰਡ ਵਿੱਚ ਦਰੁੱਸਤੀ ਹੋਣ ਵਾਲੀ ਹੋਵੇ ਉਹ ਦਰੁੱਸਤੀ ਕਰਵਾਉਣੀ ਆਦਿ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣੀ ਵੋਟ ਬਣਵਾਉਣਾ ਚਾਹੁੰਦਾ ਹੈ ਜਾਂ ਕੱਟਵਾਉਣਾ ਚਾਹੁੰਦਾ ਹੈ ਜਾਂ ਫਿਰ ਆਪਣੇ ਵੋਟਰ ਕਾਰਡ ਵਿੱਚ ਦਰੁੱਸਤੀ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਫਾਰਮ ਭਰ ਕੇ ਆਪਣੇ ਏਰੀਏ ਦੇ ਸਬੰਧਤ ਬੀ.ਐਲ.ਓ. ਨੂੰ ਦੇ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਬੀ.ਐਲ.ਓ. ਸਬੰਧੀ ਜਾਣਕਾਰੀ ਨਾ ਹੋਵੇ ਤਾਂ ਉਹ ਵਿਅਕਤੀ ਬੀ.ਐਲ.ਓ. ਦੀ ਜਾਣਕਾਰੀ ਆਪਣੇ ਏਰੀਏ ਦੇ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਦਫਤਰ ਜਾਂ ਜਿਲ੍ਹਾ ਚੋਣ ਦਫ਼ਤਰ ਜਾਂ ਫਿਰ ਘਰ ਬੈਠੇ ਹੀ 1950 ਟੋਲ ਫ੍ਰੀ ਨੰਬਰ ਤੇ ਕਾਲ ਕਰਕੇ ਲੈ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀ ਵੈਬਸਾਈਟ www.nvsp.in ਤੇ ਜਾ ਕੇ ਸਕਰੋਲ ਕਰਦੇ ਸਮੇਂ ਇੱਕ ਆਪਸ਼ਨ ਦਿਖੇਗੀ ਨੋ ਯੂਅਰ ਬੀ.ਐਲ.ਓ./ਇਲੈਟੋਰਲ ਰੋਲ ਅਫ਼ਸਰ ਉੱਪਰ ਜਾ ਕੇ ਮੰਗੀ ਜਾਣਕਾਰੀ ਭਰ ਕੇ ਸਬੰਧਤ ਖੇਤਰ ਦੇ ਬੀ.ਐਲ.ਓ. ਦੀ ਸਾਰੀ ਜਾਣਕਾਰੀ ਮਿਲ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਦੀ ਦੀਵਾਰ ਤੇ ਵੀ ਬੀ.ਐਲ.ਓ. ਦੀ ਪੂਰੀ ਜਾਣਕਾਰੀ ਹੁੰਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਦੇ ਬੀ.ਐਲ.ਓ. ਸਬੰਧੀ ਜਾਣਕਾਰੀ ਜਰੂਰ ਰੱਖਣ ਤਾਂ ਜ਼ੋ ਵੋਟਾਂ ਸਬੰਧੀ ਕੋਈ ਵੀ ਕੰਮ ਪੈਣ ਤੇ ਉਸ ਨਾਲ ਸੰਪਰਕ ਕੀਤਾ ਜਾ ਸਕੇ।