ਮੋਗਾ ,ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ) – ਪਿੰਡ ਹਿੰਮਤਪੁਰਾ ਚ ਸ਼ਰਾਬ ਦਾ ਠੇਕਾ ਫੁੱਟਬਾਲ ਦੀ ਤਰ੍ਹਾਂ ਘੁੰਮ ਰਿਹਾ ਹੈ। ਇਹ ਠੇਕਾ ਪਹਿਲਾਂ ਬੀਹਲੇ ਵਾਲੇ ਰਾਹ ਤੇ ਸੀ ਫਿਰ ਬਿਲਾਸਪੁਰ ਵਾਲੇ ਰਾਹ ਤੇ ਆ ਗਿਆ ਫਿਰ ਦਾਣਾ ਮੰਡੀ ਚ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ਼ਰਾਬ ਦਾ ਠੇਕਾ ਰਾਮਗੜ੍ਹ ਵਾਲੇ ਰਾਹ ਤੇ ਸ਼ੰਘਣੀ ਆਬਾਦੀ ਦੇ ਨੇੜੇ ਪਹੁੰਚ ਗਿਆ ਹੈ, ਜਿਸਦੇ ਵਿਰੋਧ ਚ ਲੋਕਾਂ ਨੇ ਠੇਕੇ ਨੂੰ ਜਿੰਦਰਾ ਜੜ ਕੇ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਰ ਅਬਕਾਰੀ ਵਿਭਾਗ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰ ਲੋਕ ਰਾਏ ਦੇ ਉੱਲਟ ਜਾ ਕੇ ਠੇਕੇ ਖੋਲ੍ਹੇ ਜਾਣ ਦੀ ਲੋਕ ਵਿਰੋਧੀ ਨੀਤੀਆਂ ਤੇ ਅਮਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ੰਘਰਸ ਦੇ ਜਰੀਏ ਸ਼ਰਾਬ ਦਾ ਠੇਕਾ ਪਿੰਡ ਦੀ ਆਬਾਦੀ ਚ ਕਿਸੇ ਵੀ ਕੀਮਤ ਤੇ ਨਹੀਂ ਰੱਖਣ ਦਿੱਤਾ ਜਾਵੇਗਾ। ਇਸ ਮੌਕੇ ਸੁੱਖੀ ਹਿੰਮਤਪੁਰਾ ਸੋਡੀ ਹਿੰਮਤਪੁਰਾ ਕਿਰਨ ਕੌਰ ਚਰਨਜੀਤ ਕੌਰ ਮਨਜਿੰਦਰ ਕੌਰ ਆਦਿ ਨੇ ਕਿਹਾ ਕਿ ਜਿੱਤ ਤੱਕ ਸ਼ੰਘਰਸ ਜਾਰੀ ਰਹੇਗਾ।