ਮੋਗਾ (ਜਗਰਾਜ ਸਿੰਘ ਗਿੱਲ)
ਹਿਊਮਨ ਇੰਪਾਵਰਮੈਂਟ ਸੋਸਾਇਟੀ ਆਫ ਇੰਡੀਆ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮ ਵਿੱਚ ਹਿੱਸਾ ਲੈ ਰਹੀ ਹੈ ਉਹਨਾਂ ਦਾ ਅੱਜ ਬੈਨਰ ਐਸਐਸਪੀ ਮੋਗਾ ਸ੍ਰੀ ਅਜੇ ਗਾਂਧੀ ਵੱਲੋਂ ਜਾਰੀ ਕੀਤਾ ਗਿਆ ਅਤੇ ਸੋਸਾਇਟੀ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਉਹ ਹਰ ਤਰ੍ਹਾਂ ਦੇ ਸਮਾਜ ਵਿੱਚ ਵਿਚਰ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਪ੍ਰਧਾਨ ਸੰਜੀਵ ਨਰੂਲਾ ਜਰਨਲ ਸੈਕਟਰੀ ਸੰਗੀਤਾ ਅਰੋੜਾ ਸੀਨੀਅਰ ਵਾਈਸ ਪ੍ਰਧਾਨ ਵੇਨੀਕਾ ਗੋਇਲ ਕੈਸ਼ੀਅਰ ਸੰਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਹਿਊਮਨ ਇੰਪਾਵਰਮੈਂਟ ਸੋਸਾਇਟੀ ਆਫ ਇੰਡੀਆ ਵਾਤਾਵਰਨ ਨੂੰ ਬਚਾਉਣ ਨਸ਼ਿਆਂ ਤੋਂ
ਨੌਜਵਾਨਾਂ ਨੂੰ ਦੂਰ ਕਰਨ ਲਈ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਵੱਧ ਚੜ ਕੇ ਹਿੱਸਾ ਲਵੇਗੀ ਉਥੇ ਹੀ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਕੰਮ ਵਿੱਚ ਸੰਸਥਾ ਵੱਲੋਂ ਮੋਢੇ ਨਾਲ ਮੋਢਿਆ ਜੋੜ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨੇ ਐਸਐਸਪੀ ਸ੍ਰੀ ਅਜੇ ਗਾਂਧੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਹਿਊਮਨ ਇੰਪਾਵਰਮੈਂਟ ਸੋਸਾਇਟੀ ਆਫ ਇੰਡੀਆ ਸਮਾਜਿਕ ਅਤੇ ਧਾਰਮਿਕ ਕੰਮਾਂ ਲਈ ਹਮੇਸ਼ਾ ਪੁਲਿਸ ਪ੍ਰਸ਼ਾਸਨ ਦੇ ਨਾਲ ਖੜੀ ਹੈ ਅਤੇ ਖੜੀ ਰਵੇਗੀ ਇਸ ਮੌਕੇ ਤੇ ਜਸਵੀਰ ਕੌਰ ਜੱਸੀ, ਲਖਵੀਰ ਕੌਰ , ਇੰਦੂ ਬਾਲਾ, ਮਮਤਾ ਸ਼ਰਮਾ, ਮਨਜੀਤ ਕੌਰ, ਗੁਰਪ੍ਰੀਤ ਕੌਰ, ਨੀਤੂ ਗੁਪਤਾ, ਗੁਰਜੀਤ ਕੌਰ, ਪਰਮਜੀਤ ਕੌਰ, ਨੰਦਿਤਾ ਮਿਗਲਾਨੀ, ਮਨਜੀਤ ਕੌਰ, ਮਮਤਾ ਕੰਬੋਜ , ਸੱਤਪਾਲ ਸਿੰਘ ਕੰਡਾ , ਸੁਨੀਲ ਕੁਮਾਰ, ਪਰਮਿੰਦਰ ਸਿੰਘ , ਸੰਜੀਵ ਗਰੋਵਰ, ਕੇਵਲ ਸਿੰਘ ਘਾਰੂ, ਅਮਨ ਮਦਾਨ, ਮੋਹਿਤ ਸਚਦੇਵਾ, ਹਰਸ਼ ਗੋਇਲ, ਹਰਜਿੰਦਰ ਸਿੰਘ, ਹਰਮਨ ਆਦਿ ਹਾਜਰ ਸਨ।