ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮਾਨ ਦਾਸ ਜੀ
ਸਲਾਨਾ ਬਰਸੀ ਤੇ 12 ਸਤੰਬਰ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਚ ਸੰਗਤਾਂ ਹੋਣਗੀਆਂ ਗੁਰੂ ਘਰ ਨਤਮਸਤਕ;- ਬਾਬਾ ਰਸ਼ਪਾਲ ਸਿੰਘ
ਇਸਵਾਰ 15 ਸਤੰਬਰ ਨੂੰ ਕਨੇਡਾ ਦੇ ਸ਼ਹਿਰ ਸਰੀ ਵਿੱਚ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਵੱਡੇ ਪੱਧਰ ਤੇ ਮਨਾਈ ਜਾਵੇਗੀ ਬਰਸੀ:– ਬਾਬਾ ਰਸ਼ਪਾਲ ਸਿੰਘ
ਮੋਗਾ 10 ਸਤੰਬਰ {ਸਰਬਜੀਤ ਰੌਲੀ) ਮੋਗਾ ਨੇੜਲੇ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਖੰਡ ਵਾਸੀ ਧੰਨ ਧੰਨ ਬਾਬਾ ਮਾਨ ਦਾਸ ਜੀ ਰੌਲੀ ਵਾਲਿਆਂ ਦੀ ਸਲਾਨਾ 76ਵੀਂ ਬਰਸੀ ਡੇਰਾ ਬਾਬਾ ਮਾਨ ਦਾਸ ਪ੍ਰਬੰਧਕ ਕਮੇਟੀ ਸਮੂਹ ਐਨ ਆਰ ਆਈ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਰਸ਼ਪਾਲ ਸਿੰਘ ਜੀ ਅਤੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਜੀ ਯੋਗ ਅਗਵਾਈ ਹੇਠ ਡੇਰਾ ਬਾਬਾ ਮਾਨ ਦਾਸ ਜੀ ਪਿੰਡ ਰੌਲੀ ਮੋਗਾ ਵਿਖੇ 12 ਸਤੰਬਰ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ! ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਸਪਾਲ ਸਿੰਘ ਜੀ ਅਤੇ ਬਾਬਾ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਬਰਸੀ ਦੇ ਸੰਬੰਧ ਵਿੱਚ 6 ਸਤੰਬਰ ਤੋਂ ਚੱਲ ਰਹੀਆਂ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਤਿੰਨ ਲੜੀਆਂ ਵਿੱਚ 49 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਜਾਣਗੇ! ਅਤੇ 12 ਸਤੰਬਰ ਨੂੰ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਮਾਨ ਦਾਸ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਵੱਡੀ ਗਿਣਤੀ ਪੰਜਾਬ ਦੇ ਕੋਨੇ ਕੋਨੇ ਚੋਂ ਸੰਤ ਮਹਾਂਪੁਰਸ਼ ਇਸ ਸਮਾਗਮ ਵਿੱਚ ਪਹੁੰਚ ਕੇ ਹਾਜ਼ਰੀ ਭਰਨਗੇ !ਉੱਥੇ ਹੀ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੇ ਧਾਰਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੋਂ ਇਲਾਵਾ ਲੱਡੂ, ਜਲੇਬੀਆ ਦੇ ਅਟੁੱਟ ਲੰਗਰ ਸਾਰਾ ਦਿਨ ਨਿਰਵਿਘਨ ਚੱਲਣਗੇ । ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਬੈਠਣ ਲਈ ਇਸ ਵਾਰ ਖਾਸ ਪ੍ਰਬੰਧ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਗਿੱਲ ਕਨੇਡਾ ਮੰਗਲ ਸਿੰਘ ਗਿੱਲ ਕਨੇਡਾ ,ਬੱਬੂ ਗਿੱਲ ਸਰੀ ਕਨੇਡਾ, ਨੇ ਜਾਣਕਾਰੀ ਦਿੰਦਿਆਂ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਨੇਡਾ ਵਿੱਚ ਵੱਸਦੀਆਂ ਪਿੰਡ ਰੋਲੀ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਮਾਨ ਦਾਸ ਜੀ ਦੀ ਯਾਦ ਵਿੱਚ 13 ਸਤੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਅਤੇ ਜਿਨਾਂ ਦੇ ਭੋਗ 15 ਸਤੰਬਰ ਨੂੰ ਕਨੇਡਾ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਵੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ ਜਿੱਥੇ ਸ਼ਬਦ ਕੀਰਤਨ ਤੋਂ ਇਲਾਵਾ ਗੁਰੂ ਦੇ ਅਟੁੱਟ ਲੰਗਰ ਨਿਰਵਿਘਨ ਰੋਲੀ ਦੀਆਂ ਸੰਗਤਾਂ ਵੱਲੋਂ ਚਲਾਏ ਜਾਣਗੇ ਕਨੇਡਾ ਵਸਦੀਆਂ ਸਮੂਹ ਸੰਗਤਾਂ ਨੂੰ ਵੀ ਇਸ ਸਲਾਨਾ ਬਰਸੀ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।