ਫਤਹਿਗੜ੍ਹ ਪੰਜਤੂਰ 21 ਅਪ੍ਰੈਲ ( ਸਤਨਾਮ ਦਾਨੇਵਾਲੀਆ )
ਸੱਚਖੰਡ ਸ੍ਰੀ ਹਜੂਰ ਸਾਹਿਬ ਦਰਸ਼ਨਾਂ ਲਈ ਗਈ ਮੋਗਾ ਜ਼ਿਲ੍ਹਾ ਦੇ ਕਸਬਾ ਫਤਹਿਗੜ੍ਹ ਪੰਜਤੂਰ ਦੀ ਸੰਗਤ ਜੋ ਪਿਛਲੇ ਇੱਕ ਮਹੀਨੇ ਤੋਂ ਨਾਦੇੜ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਲੋਕ ਡਾਊਨ ਹੋਣ ਕਾਰਨ ਉੱਥੇ ਹੀ ਤਾਲਾਬੰਦੀ ਹੋਏ ਸਨ ਜੋ ਬੀਤੇ ਦਿਨੀਂ ਬੜੀ ਮੁਸ਼ਕਲ ਨਾਲ ਆਪਣੇ ਪ੍ਰਾਈਵੇਟ ਸਾਧਨ ਤੇ ਉਥੋਂ ਨਿਕਲ ਕੇ ਆਪੋ ਆਪਣੇ ਘਰ ਪਰਤੇ ਹਨ ਜਿਨ੍ਹਾਂ ਵਿੱਚੋਂ ਕੁਝ ਵਿਅਕਤੀ ਫਤਿਹਗੜ੍ਹ ਪੰਜਤੂਰ ਦੇ ਹਨ ਜਿਨ੍ਹਾਂ ਵਿੱਚੋਂ ਗੁਰਦੇਵ ਸਿੰਘ ਆੜ੍ਹਤੀਆ ਬਗੀਚਾ ਸਿੰਘ ਭੁਪਿੰਦਰ ਸਿੰਘ ਢੋਲਣੀਆਂ ਬਚਨ ਸਿੰਘ ਸਾਰਾ ਪਰਿਵਾਰ ਇਹ ਫਤਿਹਗੜ੍ਹ ਪੰਜਤੂਰ ਦੇ ਹਨ ਅਤੇ ਜਸਵੰਤ ਸਿੰਘ ਤੇ ਰਾਜਵਿੰਦਰ ਸਿੰਘ ਨਜ਼ਦੀਕੀ ਪਿੰਡ ਮਾਹੀ ਮਾਛੀਵਾਲਾ ਤੇ ਮੇਜਰ ਸਿੰਘ ਵਾਸੀ ਫਤਿਹ ਉੱਲਾ ਸ਼ਾਮਲ ਹਨ ਇਨ੍ਹਾਂ ਸਾਰੇ 6 ਪਰਿਵਾਰਾਂ ਨੂੰ 14 ਦਿਨਾਂ ਲਈ ਇਤਿਹਾਤ ਵਜੋਂ ਘਰਾਂ ਚ ਹੀ ਇਕਾਂਤਵਾਸ ਕੀਤਾ ਗਿਆ ਸਿਹਤ ਵਿਭਾਗ ਨੇ ਕਿਹਾ ਹੈ ਕਿ ਜੇ ਇਨ੍ਹਾਂ ਵਿੱਚੋਂ ਕੋਈ ਵਿਅਕਤੀ ਬਾਹਰ ਤੁਰਦਾ ਫਿਰਦਾ ਦਿਖਾਈ ਦਿੱਤਾ ਤਾਂ ਉਸ ਵਿਰੁੱਧ ਸਖ਼ਤੀ ਵਰਤੀ ਜਾਵੇਗੀ ਸਿਹਤ ਵਿਭਾਗ ਵੱਲੋਂ ਇਨ੍ਹਾਂ ਘਰਾਂ ਅੱਗੇ ਇਕਾਂਤਵਸ ਰਹਿਣ ਦੇ ਸਾਈਨ ਬੋਰਡ ਵੀ ਲਗਾਏ ਗਏ ਸਿਹਤ ਵਿਭਾਗ ਦੇ ਹੈਲਥ ਵਰਕਰ ਗੁਰਨਾਮ ਸਿੰਘ ਕਰਮਜੀਤ ਕੌਰ ਆਸ਼ਾ ਫੈਸੀਲੇਟਰ ਪ੍ਰਿਤਪਾਲ ਕੌਰ ਇਕਾਂਤਵੱਸ ਦੇ ਬੋਰਡ ਲਗਾਉਂਦੇ ਹੋਏ