ਕੋਟ ਈਸੇ ਖਾਂ 05 ਨਵੰਬਰ (ਅਮ੍ਰਿਤਪਾਲ ਸਿੱਧੂ ) ਨਵ -ਪੰਜਾਬੀ ਸਾਹਿਤ ਸਭਾ ਵੱਲੋਂ ਇਲਾਕੇ ‘ਚ ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਹਿੱਤ ਚਲਾਈ ਗਈ ਲੜੀ ਅਧੀਨ ਇਕ ਰੂ-ਬ-ਰੂ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਜ਼ੀਰਾ ਰੋਡ ਵਿਖੇ ਬੂਟਾ ਸਿੰਘ ਗੁਲਾਮੀਵਾਲਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ। ਗਿਆ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸਭਾ ਦੇ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸ਼ਾਇਰ ਸੁਰਜੀਤ ਸਿੰਘ ਕਾਉਂਕੇ ਪ੍ਰਧਾਨ ਲਿਖਾਰੀ ਸਭਾ ਮੋਗਾ ਸਨ। ਇਹ ਪ੍ਰੋਗਰਾਮ ਦੋ ਪੜਾਵਾਂ ਵਿੱਚ ਚੱਲਿਆ। ਪਹਿਲੇ ਦੌਰ ਵਿੱਚ ਕਵੀ ਦਰਬਾਰ ਮੌਕੇ ਪਰਮਜੀਤ ਚੂਹੜਚੱਕ, ਸੁਖਚਰਨ ਸਿੰਘ ਸਿੱਧੂ, ਵਰਿੰਦਰ ਜ਼ੀਰਾ , ਨਰਿੰਦਰ ਸ਼ਰਮਾ, ਬਲਵਿੰਦਰ ਸੰਧੂ, ਗਿੱਲ ਕੋਟਲੀ ਸੰਘਰ, ਜਸਵਿੰਦਰ ਸੰਧੂ, ਕੁਲਵੰਤ ਜ਼ੀਰਾ, ਹਰਪਿੰਦਰ ਸਿੰਘ, ਲਵਲੀ ਜ਼ੀਰਾ, ਸੁਖਰਾਜ, ਜੀਵਨ ਸਿੰਘ ਹਾਣੀ, ਗੁਰਪ੍ਰੀਤ ਧਰਮਕੋਟ, ਗੁਰਸ਼ਰਨ ਸਿੰਘ, ਰਣਜੀਤ ਰਾਣਾ, ਲੋਕ ਗਾਇਕ ਕਾਕਾ ਨੂਰ, ਬੂਟਾ ਸਿੰਘ ਗੁਲਾਮੀਵਾਲਾ ਅਤੇ ਵਿਵੇਕ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਨੂੰ ਸਾਹਿਤਕ ਰੰਗਤ ਪ੍ਰਦਾਨ ਕੀਤੀ। ਦੂਜੇ ਦੌਰ ਵਿੱਚ ਮੁੱਖ ਮਹਿਮਾਨ ਸੁਰਜੀਤ ਸਿੰਘ ਕਾਉਂਕੇ ਹੋਰਾਂ ਦੇ ਰੂ-ਬ-ਰੂ ਦੌਰਾਨ ਉਨ੍ਹਾਂ ਆਪਣੀਆਂ ਚੰਦ ਰਚਨਾਵਾਂ ਸੁਣਾਈਆਂ ਆਪਣੇ ਸਾਹਿਤਕ ਜੀਵਨ ਬਾਰੇ ਪੰਜਾਬੀ ਪਾਠਕਾਂ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਹਾਜ਼ਰ ਮੈਂਬਰਾਂ ਨੇ ਉਨ੍ਹਾਂ ਨੂੰ ਸਾਹਿਤਕ ਸਵਾਲ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਮਾਂ ਬੋਲੀ ਪੰਜਾਬੀ ਲਈ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ ਸਮੁੱਚੀ ਸਾਹਿਤਕ ਸਭਾ ਵੱਲੋਂ ਉਨ੍ਹਾਂ ਦੇ ਸਨਮਾਨ ਦੀ ਰਸਮ ਅਦਾ ਕੀਤੀ ਗਈ। ਇਹ ਸਮੁੱਚਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਸੀ।