ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ,ਕੁਲਦੀਪ ਗੋਹਲ ) ਜੂਨ ਜੁਲਾਈ ਦਾ ਕਹਿਰ ਦਾ ਮਹੀਨਾ ਹੈ, ਪਰ ਦਫ਼ਤਰੀ ਕੰਮ ਕਰਵਾਉਣਾ ਵੀ ਲੋਕਾਂ ਦੀ ਮਜ਼ਬੂਰੀ ਹੈ। ਇੱਕ ਪਾਸੇ ਸਰਕਾਰ ਬਹੁੜੀ ਦੁਹਾਈ ਪਾਈ ਜਾਂਦੀ ਹੈ ਕਿ ਕਰੋਨਾ ਤੋਂ ਬਚ ਕੇ ਰਹੋ ਅਤੇ ਹੁਣ ਸਰੀਰ ਵਿੱਚ ਪਾਣੀ ਦੀ ਘਾਟ ਕਰਕੇ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਕਰਨ ਵੱਲ ਹੋ ਤੁਰੀ ਹੈ। ਪਰ ਦੂਜੇ ਪਾਸੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਾਂਝ ਕੇਂਦਰ ਦੇ ਜਿੰਮੇਵਾਰ ਅਧਿਕਾਰੀ ਸ਼ਾਇਦ ਇਸ ਗੱਲ ਨੂੰ ਸਮਝ ਨਹੀਂ ਰਹੇ। ਨਿੱਕੇ ਜਿਹੇ ਕਮਰੇ ਵਿੱਚ ਤਾਂ AC ਚਲਦਾ ਹੈ ਪਰ ਕਰੋਨਾ ਕਾਰਨ ਸਜ਼ਾ ਭੁਗਤਦੇ ਹਨ ਕੰਮ ਕਰਵਾਉਣ ਵਾਲੇ ਜੋ ਗਰਮੀ ਚ ਧੁੱਪੇ ਖੜੇ ਆਵਾਜ਼ ਵੱਜਣ ਉਡੀਕ ਚ ਬਿਨਾਂ ਪਾਣੀ ਅਤੇ ਛਾਂ ਦੀ ਅਣਹੋਂਦ ਕਰਕੇ ਹੌਂਕਦੇ ਰਹਿੰਦੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੇਵਾ ਕੇਂਦਰ ਵਿੱਚ ਕੰਮ ਆਉਣ ਵਾਲੇ ਲੋਕਾਂ ਵਾਸਤੇ ਛਾਂ ਦਾ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕੰਮ ਕਰਵਾਉਣ ਆਉਣ ਵਾਲੇ ਲੋਕ ਬਿਮਾਰੀਆਂ ਖੱਟ ਕੇ ਲੈ ਜਾਣ ਤੋਂ ਬਚ ਕੇ ਰਾਜ਼ੀ ਖੁਸ਼ੀ ਘਰੇ ਜਾ ਸਕਣ।