ਕੋਈ ਵੀ ਵਿਅਕਤੀ ਹੋ ਸਕਦੈ ਖੁੱਲ੍ਹੀ ਬੋਲੀ ਵਿੱਚ ਹਾਜ਼ਰ
ਮੋਗਾ, 24 ਮਈ: ਜਗਰਾਜ ਸਿੰਘ ਗਿੱਲ
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ. ਪ੍ਰਭਦੀਪ ਸਿੰਘ ਨੇ ਆਮ ਵਿਅਕਤੀਆਂ/ਕਬਾੜੀਆਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਚਲੇ ਕੁਝ ਨਾ ਵਰਤੋਂ ਯੋਗ ਦਫ਼ਤਰੀ ਸਮਾਨ ਦੀ ਨਿਲਾਮੀ ਖੁੱਲ੍ਹੀ ਬੋਲੀ ਰਾਹੀਂ ਮਿਤੀ 26 ਮਈ, 2023 ਨੂੰ ਸਵੇਰੇ 10 ਵਜੇ ਕਰਵਾਈ ਜਾਣੀ ਹੈ। ਇਸ ਨਾ ਵਰਤੋਂਯੋਗ ਸਮਾਨ ਵਿੱਚ ਇੱਕ ਅੰਗਰੇਜੀ ਟਾਈਪਰਾਈਟਰ, ਇੱਕ ਪੰਜਾਬੀ ਟਾਈਪਰਾਈਟਰ, ਇੱਕ ਹੀਰੋ ਕੰਪਨੀ ਦਾ ਸਾਈਕਲ 22 ਇੰਚ 1998 ਦੀ ਖ੍ਰੀਦ, ਇੱਕ ਸਟੈਪਲਾਈਜਰ, ਇੱਕ ਫੋਟੋ ਸਟੇਟ ਮਸ਼ੀਨ, ਇੱਕ ਕੈਲਵੀਨੇਟਰ ਕੰਪਨੀ ਦਾ ਫਰਿੱਜ 165 ਲੀਟਰ ਅਤੇ ਮਹਾਰਾਜਾ ਕੰਪਨੀ ਦੇ ਦੋ ਕੂਲਰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਹ ਸਮਾਨ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਵੇਖਿਆ ਜਾ ਸਕਦਾ ਹੈ। ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਤਲੁਜ ਬਲਾਕ, ਚੌਥੀ ਮੰਜ਼ਿਲ, ਕਮਰਾ ਨੰਬਰ 407 ਵਿਖੇ ਸਥਿਤ ਹੈ। ਇਹ ਨਿਲਾਮੀ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਵੇਗੀ। ਕੋਈ ਵੀ ਵਿਅਕਤੀ ਜਾਂ ਕਬਾੜੀਆ ਇਸ ਖੁੱਲ੍ਹੀ ਬੋਲੀ ਵਿੱਚ ਸ਼ਾਮਿਲ ਹੋ ਸਕਦਾ ਹੈ। ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਜਾਂ ਕਬਾੜੀਏ ਨੂੰ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਰਤ ਇਹ ਹੈ ਕਿ ਸਮਾਨ ਉਸੇ ਦਿਨ ਮੌਕੇ ਤੇ ਹੀ ਪੈਸੇ ਜਮ੍ਹਾਂ ਕਰਵਾ ਕੇ ਚੁੱਕਣਾ ਲਾਜ਼ਮੀ ਹੋਵੇਗਾ।