ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹਿਤ ਬਜੁਰਗਾਂ ਦੇ ਮਾਣ ਸਤਿਕਾਰ ਵਧਾਉਣ ਦੇ ਉਪਰਾਲੇ ਜਾਰੀ
ਮੋਗਾ 19 ਅਕਤੂਬਰ
/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਨੀਤੀ ਆਯੋਗ ਅਤੇ ਪਿਰਾਮਿਡ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ ਗਈ ਮੁਹਿੰਮ ‘ਸੁਰੱਖਿਅਤ ਦਾਦਾ ਦਾਦੀ ਨਾਨਾ ਨਾਨੀ’ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਨਮੋਲ ਯੋਗ ਸੇਵਾ ਸੋਸਾਇਟੀ ਮੋਗਾ ਵੱਲੋਂ ਇਸ ਮੁਹਿੰਮ ਤਹਿਤ ਪ੍ਰਤੀਯੋਗਤਾ ਟੇਲੇਂਟ ਹੰਟ 2 ਦਾ ਸਮਾਪਤੀ ਸਮਾਰੋਹ ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੁਹਿੰਮ ਜਰੀਏ ਬਜੁਰਗਾਂ ਦੀ ਚੰਗੇਰੀ ਦੇਖਭਾਲ ਅਤੇ ਉਨ੍ਹਾਂ ਦਾ ਸਮਾਜ ਵਿੱਚ, ਪਰਿਵਾਰ ਵਿੱਚ ਆਦਰ ਸਨਮਾਨ ਵਧਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਟੇਲੇਟ ਹੰਟ ਸਮਾਗਮ ਜਰੀਏ ਬੱਚਿਆਂ ਵਿੱਚ ਆਪਣੇ ਘਰ ਦੇ ਬਜੁਰਗਾਂ ਪ੍ਰਤੀ ਚੰਗਾ ਰਵੱਈਆ ਰੱਖਣ ਦੇ ਖਾਸ ਗੁਣਾਂ ਨੂੰ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਬਜੁਰਗਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਤਿਕਾਰ ਮਿਲ ਸਕੇ ਅਤੇ ਘਰ ਦੇ ਬੱਚਿਆਂ ਤੋਂ ਲੈ ਕੇ ਸਾਰੇ ਮੈਂਬਰ ਹੀ ਇਨ੍ਹਾਂ ਨੂੰ ਆਪਣਾ ਢੁਕਵਾਂ ਸਮਾਂ ਦੇ ਕੇ ਇਨ੍ਹਾਂ ਦਾ ਖਾਸ ਖਿਆਲ ਰੱਖਣ ਨੂੰ ਤਰਜ਼ੀਹ ਦੇ ਸਕਣ। ਇਸ ਆਨਲਾਈਨ ਪ੍ਰਤੀਯੋਗਤਾ ਦੇ ਪ੍ਰੋਗਰਾਮ ਵਿੱਚ ਬਤੌਰ ਜੱਜ ਭਵਨਦੀਪ ਕੋਹਲੀ, ਮਲਵਿਕਾ ਸੂਦ, ਸੰਜੀਵ ਜਿੰਮੀ, ਸਤਨਾਮ ਕੌਰ ਅਤੇ ਪ੍ਰਿਯੰਕਾ ਬਾਂਸਲ ਵਲੋਂ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ ਗਈ।
ਅਨਮੋਲ ਸ਼ਰਮਾ ਪ੍ਰਧਾਨ ਅਨਮੋਲ ਯੋਗ ਸੇਵਾ ਸੋਸਾਇਟੀ ਮੋਗਾ ਵੱਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾ. ਸੀਮਾਂਤ ਗਰਗ ਵੱਲੋ ਸ਼ਿਰਕਤ ਕੀਤੀ ਗਈ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਬਤੌਰ ਸੀਨੀਅਰ ਸਿਟੀਜ਼ਨ ਐਸ.ਕੇ. ਬਾਂਸਲ, ਚਮਨ ਲਾਲ ਗੋਇਲ, ਗਿਆਨ ਸਿੰਘ, ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਨਿਸ਼ਕਾਮ ਸੇਵਾ ਲੰਗਰ ਸੋਸਾਇਟੀ ਮੋਗਾ ਅਤੇ ਏਕਜੋਤ ਸੇਵਾ ਸੋਸਾਇਟੀ ਮੋਗਾ ਨੂੰ ਸਮੇਂ ਸਮੇਂ ਤੇ ਅਤੇ ਕਰੋਨਾ ਕਾਲ ਦੌਰਾਨ ਮੁਹੱਈਆ ਕਰਵਾਈਆਂ ਗਈਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਗੋਪਾਲ ਗਊਸ਼ਾਲਾ ਵੱਲੋਂ ਇਸ ਪ੍ਰੋਗਰਾਮ ਮੌਕੇ ਪ੍ਰਧਾਨ ਅਨਮੋਲ ਸ਼ਰਮਾ ਅਤੇ ਮੁੱਖ ਮਹਿਮਾਨ ਡਾ. ਸ਼ੀਮਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮੂਹ ਟੀਮ ਮੈਂਬਰਾਨ ਸੋਨੂੰ ਸਚਦੇਵਾ, ਪੂਨਮ ਨਾਰੰਗ, ਗਗਨਦੀਪ ਕੌਰ, ਨਿਸ਼ਾ ਗੁਪਤਾ, ਅੰਮ੍ਰਿਤਪਾਲ ਸ਼ਰਮਾ, ਡੇਜ਼ੀ ਸਚਦੇਵਾ, ਸੀਮਾ ਧੰਢ, ਹਾਜ਼ਰ ਹੋਏ ਅਤੇ ਆਪਣਾ ਸਹਿਯੋਗ ਦਿੱਤਾ।
https://www.youtube.com/channel/UC1AvrXeBXz1gWhTZDNoZmEw
Leave a Reply