ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦਾ ਕੀਤਾ ਵਾਅਦਾ
ਮੋਗਾ 8 ਅਪ੍ਰੈਲ /ਜਗਰਾਜ ਸਿੰਘ ਗਿੱਲ/
ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਸੁਰਜੀਤ ਸਿੰਘ ਲੁਹਾਰਾ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਸਮਾਜ ਸੇਵੀ ਅਤੇ ਮਨੁੱਖਤਾ ਦੇ ਭਲੇ ਲਈ ਉਨ੍ਹਾਂ ਦੇ ਹਰ ਦਰਦ ਨੂੰ ਮਹਿਸੂਸ ਕਰਨ ਵਾਲੇ ਡਾ ਅਜੈ ਕਾਸ਼ਲ ਅਤੇ ਪ੍ਰੀਤ ਬਾਂਸਲ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਕਾਸਲ ਨੇ ਕਿਹਾ ਕਿ ਸਾਨੂੰ ਸਿਆਸੀ ਪਾਰਟੀਆਂ ਤੇ ਰਾਜਨੀਤਕ ਪਾਰਟੀਆਂ ਤੋਂ ਉੱਪਰ ਉੱਠ ਕੇ ਮਨੁੱਖਤਾ ਲਈ ਆਪਣੇ ਸ਼ਹਿਰਾ ਕਸਬਿਆਂ ਤੇ ਪਿੰਡਾਂ ਚ ਸੇਵਾ ਕਰਨੀ ਚਾਹੀਦੀ ਹੈ ।ਕਿਉਂਕਿ ਪਰਮਾਤਮਾ ਹਰ ਇਨਸਾਨ ਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਇੱਕ ਮੌਕਾ ਜ਼ਰੂਰ ਦਿੰਦਾ ਹੈ । ਜਿਸ ਨੂੰ ਅਜਾਇਆ ਨਹੀਂ ਜਾਣ ਦੇਣਾ ਚਾਹੀਦਾ ,ਸਗੋਂ ਹਰ ਮਨੁੱਖ ਨੂੰ ਉਸਦਾ ਬਣਦਾ ਮਾਣ ਸਤਿਕਾਰ ਅਤੇ ਉਸਦੀ ਮੱਦਦ ਕਰਨੀ ਚਾਹੀਦੀ ਹੈ। ਤਾਂ ਜੋ ਕਿ ਮਨੁੱਖਤਾ ਦੇ ਭਲੇ ਲਈ ਤੁਸੀਂ ਆਪਣਾ ਬਣਦਾ ਯੋਗਦਾਨ ਪਾ ਸਕੋ । ਇਸ ਮੌਕੇ ਸੁਰਜੀਤ ਸਿੰਘ ਲੋਹਾਰਾ ਜੁਆਇੰਟ ਸੈਕਟਰੀ ਐਸ ਸੀ ਵਿੰਗ ਜਿਲ੍ਹਾ ਮੋਗਾ ਨੇ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਇਨਸਾਨ ਦੀ ਮਦਦ ਕਰਨ ਲਈ ਕਿਹਾ , ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਬੇਨਤੀ ਕੀਤੀ ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਦੀ ਸਰਕਾਰ ਹੈ । ਇਸ ਲਈ ਹਰ ਵਿਅਕਤੀ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ । ਅਤੇ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਦੇ ਵਿਕਾਸ ਪ੍ਰਤੀ ਹਰ ਇੱਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ । ਇਸ ਮੌਕੇ ਬਾਬਾ ਲਖਵਿੰਦਰ ਸਿੰਘ ਕੋਟ ਈਸੇ ਖਾਂ ਜ਼ੋਰਾ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ , ਸ਼ਿੰਗਾਰਾ ਸਿੰਘ ,ਗੁਰਾ ਸਿੰਘ ,ਸੁੱਚਾ ਸਿੰਘ ,ਲਖਵੀਰ ਸਿੰਘ ਸੁਰਜੀਤ ਸਿੰਘ ਮਹਿੰਦਰ ਸਿੰਘ ਗੁਰਮੀਤ ਸਿੰਘ ਅਮਰਜੀਤ ਸਿੰਘ ਸੁਰਮੈਲ ਸਿੰਘ ਗੁਰਮੀਤ ਕੌਰ ਮਾਣਕ ਸਿੰਘ ਸਿਮਰਨ ਕੌਰ ਗੁਰਸ਼ਰਨਜੀਤ ਕੌਰ ਲੁਹਾਰਾ ਜਸਬੀਰ ਸਿੰਘ ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।