ਕੋਟ ਈਸੇ ਖਾਂ 25 ਅਪ੍ਰੇਲ (ਜਗਰਾਜ ਸਿੰਘ ਗਿੱਲ) ਮਾਣਯੋਗ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿਪੂ ਦਮਨ ਕੌਰ ਜੀ ਦੀ ਯੋਗ ਅਗਵਾਈ ਹੇਠ ਅੱਜ ਸੀਐਚਸੀ ਕੋਟ ਈਸੀਏ ਖਾਂ ਸਰਕਾਰੀ ਹਸਪਤਾਲ ਵੱਲੋਂ ਵਿਸ਼ਵ ਮਲੇਰੀਆ ਡੇ ਮਨਾਇਆ ਗਿਆ ਜਿਸ ਵਿੱਚ ਰਿਟਾਇਰਡ ਅਸਿਸਟੈਂਟ ਮਲੇਰੀਆ ਅਫਸਰ ਡਾਕਟਰ ਰਾਜ ਦਵਿੰਦਰ ਸਿੰਘ ਗਿੱਲ ਮੋਗਾ ਜੀ ਨੇ ਖਾਸ ਤੌਰ ਤੇ ਆ ਕੇ ਇਸ ਪ੍ਰੋਗਰਾਮ ਵਿੱਚ ਬਹੁਤ ਵੱਡੀ ਸ਼ਮੂਲੀਅਤ ਕੀਤੀ ਇਹ ਪ੍ਰੋਗਰਾਮ ਇਲਾਕੇ ਦੇ ਪਿੰਡ ਗਲੋਟੀ ਵਿਖੇ ਸ਼ਹੀਦ ਜੈਮਲ ਸਿੰਘ ਸਕੂਲ ਵਿਖੇ ਮਨਾਇਆ ਗਿਆ ਮਾਨਯੋਗ ਪ੍ਰਿੰਸੀਪਲ ਸਾਹਿਬਾਨ ਨੇ ਬੱਚਿਆਂ ਨੂੰ ਅਤੇ ਮੈਡੀਕਲ ਟੀਮ ਦੇ ਆਉਣ ਤੇ ਜੀ ਆਇਆਂ ਨੂੰ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਜਗਮੀਤ ਸਿੰਘ ਆਈਡੀਐਸਪੀ ਬਰਾਂਚ ਕੋਟ ਈਸ਼ੇਖਾਂ ਵੱਲੋਂ ਕੀਤੀ ਗਈ ਉਪਰੰਤ ਡਾਕਟਰ ਰਾਜ ਦਵਿੰਦਰ ਗਿੱਲ ਜੀ ਨੇ ਮਲੇਰੀਏ ਬਾਰੇ ਬੱਚਿਆਂ ਨੂੰ
ਜਾਗਰੂਕ ਕੀਤਾ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਕਿ ਪੂਰੀ ਬਾਂਹ ਦੇ ਕੱਪੜੇ ਪਹਿਨਣਾ ਹਫਤੇ ਵਿੱਚ ਦੋ ਵਾਰ ਫਰਿਜ ਦੀ ਟਰੇ ਸਾਫ ਕਰਨਾ ਟੁੱਟੇ ਹੋਏ ਗਮਲਿਆਂ ਨੂੰ ਖੜੇ ਪਾਣੀ ਤੋਂ ਬਚਾਉਣਾ ਅਤੇ ਨਾਲੀਆਂ ਵਿੱਚ ਸੜਿਆ ਹੋਇਆ ਤੇਲ ਹਫਤੇ ਵਿੱਚ ਇੱਕ ਵਾਰ ਪਾਉਣਾ ਆਦਿ ਉਪਰਾਲੇ ਦੱਸੇ ਗਏ ਇਸ ਵੇਲੇ ਉਹਨਾਂ ਨਾਲ ਮਲਟੀ ਪਰਪਜ ਹੈਲਥ ਵਰਕਰ ਵਿਕਰਮਜੀਤ ਸਿੰਘ ਅਤੇ ਰਜੇਸ਼ ਗਾਬਾ ਆਦਿ ਸਿਹਤ ਕਰਮੀ ਹਾਜਰ ਸਨ।