ਸਿਆਸੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਝਾੜੂ ਦਾ ਫੜਿਆ ਪੱਲਾ / ਗਿੱਲ

ਕੋਟ ਈਸੇ ਖਾਂ (ਜਗਰਾਜ ਲੋਹਾਰਾ) ਪੰਜਾਬ ਵਿਚ ਅਕਾਲੀ ਅਤੇ ਕਾਂਗਰਸ ਦੀ ਸਰਕਾਰ ਹੀ ਸੱਤਾ ਵਿੱਚ ਕਾਬਜ਼ ਰਹੀ ਹੈ । ਜਿਸ ਕਰਕੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਇੱਕੋ ਹੀ ਗੱਲ ਭਰੀ ਹੋਈ ਹੈ ਕੀ ਅਸੀਂ ਪੰਥਕ ਪਾਰਟੀ ਨੂੰ ਨਹੀਂ ਛੱਡ ਸਕਦੇ ਜਾ ਫਿਰ ਆਜ਼ਾਦੀ ਦਵਾਉਣ ਵਾਲੀਆਂ ਪਾਰਟੀਆਂ ਨੂੰ ਨਹੀਂ  ਛੱਡ ਸਕਦੇ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤ ਆਜ਼ਾਦ ਤਾਂ ਹੋ ਗਿਆ ਪਰ ਇਨ੍ਹਾਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਅੱਜ ਵੀ ਪੰਜਾਬ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ । ਜਿਸ ਦਾ ਕਾਰਨ ਹੈ ਕਿ ਲੀਡਰ ਆਪਣੇ ਬਾਰੇ ਹੀ ਸੋਚਦੇ ਹਨ ਆਮ ਲੋਕਾਂ ਦਾ ਉਨ੍ਹਾਂ ਨੂੰ ਉੱਕਾ ਹੀ ਧਿਆਨ ਨਹੀਂ ਹੈ ਪਰ ਅੱਜ ਸਮੇਂ ਦੇ ਹਿਸਾਬ ਨਾਲ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਹੋਣ ਕਾਰਨ ਅੱਜ ਪੰਜਾਬ ਨੂੰ ਬਦਲਣਾ ਚਾਹੁੰਦੀ ਹੈ ਹਰ ਇਕ ਬੰਦੇ ਦੇ ਮਨ ਵਿਚ ਇਹੀ ਹੁੰਦਾ ਹੈ ਕਿ ਅਸੀਂ ਆਪਣੀ ਜਿੰਦਗੀ ਦੇ ਪਲ ਸੋਖੇ  ਕਿਸ ਤਰ੍ਹਾਂ ਗੁਜ਼ਾਰ ਸਕਦੇ ਹਾਂ ਪਰ ਉਹ ਪੰਜਾਬ ਦੇ ਵਿੱਚ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਪੰਜਾਬ ਦਾ ਹਰੇਕ ਵਰਗ ਚਾਹੇ ਉਹ ਕਿਸਾਨ, ਮਜ਼ਦੂਰ, ਆੜ੍ਹਤੀਆ,ਕੋਰੋਬਾਰੀ, ਹੋਵੇ ਹਰ  ਵਰਗ ਦੇ ਲੋਕ ਸਰਕਾਰਾਂ ਤੋਂ ਅੱਕ ਚੁੱਕੇ ਹਨ ਇਸੇ ਕਰਕੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਬਦਲਾਵ ਲਿਆਉਣਾ ਚਾਹੁੰਦੇ ਹਨ

ਲੋਕਾਂ ਨੂੰ ਇੱਕ ਉਮੀਦ ਝਲਕ ਰਹੀ ਹੈ ਆਮ ਆਦਮੀ ਪਾਰਟੀ ਤੋਂ ਜਿਸ ਕਰਕੇ ਉਹ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾਂ ਚਹੁੰਦੇ ਹਨ । ਪੰਜਾਬ ਦੇ ਲੋਕ ਦਿੱਲੀ ਵਾਂਗ ਸਹੁਲਤਾ ਭਾਲਦੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਇਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਸਰਕਾਰਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਜਾ ਰਿਹਾ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਪਿੰਡ ਲੋਹਾਰਾ ਦੇ 15 ਦੇ ਕਰੀਬ ਪ੍ਰੀਵਾਰ ਸਿਆਸੀ ਪਾਰਟੀਆਂ ਤੋਂ ਤੰਗ ਹੋ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਸ਼ਾਮਲ ਹੋਏ ਪਰਿਵਾਰਾਂ ਨੂੰ ਲੁਹਾਰਾਂ ਨੇ ਵਿਸ਼ਵਾਸ਼ ਦੁਆਇਆ ਕਿ ਪਾਰਟੀ ਵਿਚ ਆਉਣ ਤੇ ਸਾਰੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਬੂਟਾ ਸਿੰਘ ਸਾਬਕਾ ਮੈਂਬਰ, ਪ੍ਰੀਤਮ ਸਿੰਘ ਵਪਾਰੀ, ਬਘੇਲ ਸਿੰਘ, ਰਾਜ ਸਿੰਘ ਖੇਤਾ ਵਾਲੇ, ਰੇਸ਼ਮ ਸਿੰਘ, ਗੁਰਦੇਵ ਸਿੰਘ, ਕੇਵਲ ਸਿੰਘ, ਮੰਗੂ ਮਿਸਤਰੀ, ਮਿੱਠੂ ਸਿੰਘ, ਕਾਲੂ ਸਿੰਘ, ਦਰਸ਼ਨ ਸਿੰਘ, ਜੋਬਨ ਪ੍ਰੀਤ, ਤਾਰਾ ਸਿੰਘ, ਬੰਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *