ਸ਼੍ਰੋਮਣੀ ਕਮੇਟੀ ਵੱਲੋਂ ਦੇਸੀ ਘਿਉ ਦਾ ਠੇਕਾ ਵੇਰਕਾ ਨੂੰ ਨਾ ਦੇ ਕੇ ਪੂਨੇ ਦੀ ਕੰਪਨੀ ਨੂੰ ਦੇਣਾ ਪੰਜਾਬ ਅਤੇ ਸਿੱਖ ਕੌਮ ਨਾਲ ਧੋਖਾ, ਕੌਛੜ
ਕੋਟ ਈਸੇ ਖਾਂ ( ਜਗਰਾਜ ਲੋਹਾਰਾ) ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹਰਿਮੰਦਰ ਸਾਹਿਬ ਲੰਗਰ ਵਿਚ ਵਰਤਣ ਵਾਲੇ ਦੇਸੀ ਘਿਉ ਦਾ ਠੇਕਾ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੀ ਕਿਸੇ ਕੰਪਨੀ ਨੂੰ ਦੇਣ ਦੀ ਬਜਾਏ ਮਹਾਰਾਸ਼ਟਰ ਦੀ ਕੰਪਨੀ ਨੂੰ ਦੇਣਾ ਪੰਜਾਬ ਦੇ ਉਨ੍ਹਾਂ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ ਜੋ ਆਪਣੀ ਮਿਹਨਤ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਗੁਰੂ ਘਰ ਮੱਥਾ ਟੇਕਦੇ ਹਨ ਅਤੇ ਉਨ੍ਹਾਂ ਲੋਕਾਂ ਵੱਲੋਂ ਟੇਕੇ ਗਏ ਮੱਥੇ ਨਾਲ ਸ਼੍ਰੋਮਣੀ ਕਮੇਟੀ ਜਥੇਦਾਰਾਂ ਦੇ ਘਰ ਚਲਦੇ ਹਨ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਾਨੂੰ ਸਾਲਾਨਾ ਪੰਜ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਇੱਥੇ ਇਹ ਗੱਲ ਦੱਸਣ ਵਾਲੀ ਹੈ ਕਿ ਪੰਜਾਬ ਦੇ ਸ਼ਰਧਾਲੂਆਂ ਦਾ ਪੈਸਾ ਪੰਜਾਬ ਤੋਂ ਬਾਹਰ ਭੇਜ ਕੇ ਇਹ ਲੋਕ ਆਪਣੀ ਮਾਨਸਿਕਤਾ ਦਿਖਾ ਰਹੇ ਹਨ ਲੌਂਗੋਵਾਲ ਦੇ ਕਹਿਣ ਦੇ ਮੁਤਾਬਕ ਪੂੂੂਨੇ ਦੀ ਕੰਪਨੀ 320 ਰੁਪਏ ਦੇ ਲੱਗਭੱਗ ਦੇਸੀ ਘਿਓ ਦਿੰਦੀ ਹੈ ਜਦੋਂ ਕਿ ਵੇਰਕਾ ਤੇ ਹੋਰ ਕੰਪਨੀਆਂ ਦੇ ਟੈਂਡਰਾਂ 380 ਰੁਪਏ ਦੇ ਲੱਗਭੱਗ ਹਨ ਸੰਜੀਵ ਕੋਛੜ ਨੇ ਕਿਹਾ ਕਿ ਭਾਵੇਂ 4 ਸੌ ਰੁਪਏ ਹੀ ਕਿਉਂ ਨਾ ਲੈਣਾ ਪਵੇ ਉਹ ਲੈਣਾ ਚਾਹੀਦਾ ਹੈ ਤਾਂ ਕਿ ਇਹ ਕਰੋੜਾਂ ਰੁਪਏ ਦੀ ਪੰਜਾਬ ਦੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਸ਼ਰਧਾ ਨਾਲ ਮੱਥਾ ਟੇਕਣ ਵਾਲੇ ਪੈਸੇ ਹਨ। ਕੌਛੜ ਨੇ ਕਿਹਾ ਕਿ ਇਸ ਘਿਉ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਇਹ ਕਿਨਾਂ ਸ਼ੁਧ ਹੈ । ਇਸ ਮੌਕੇ ਰਾਜਾ ਮਾਨ, ਨਿਰਮਲ ਸਿੰਘ, ਦਵਿੰਦਰ ਸਿੰਘ ਭੈਣੀ, ਰਾਜੀਵ ਸਿੰਘ ਖੋਸਾ ਬਲਦੇਵ ਬਲਖੰਡੀ, ਸੁਖਬੀਰ ਸਿੰਘ ਮੰਦਰ ਕਲਾਂ, ਜਗਦੇਵ ਖੋਸਾ ਰਣਧੀਰ,ਪਵਨ ਰੈਲੀਆਂ ਆਦਿ ਹਾਜ਼ਰ ਸਨ