ਸ੍ਰੀ ਹੇਮਕੁੰਟ ਸੰਸਥਾ ਦੇ ਸਮਾਗਮ ਦੀ ਸ਼ੁਰੂਆਤ ਕਰਨ ਲਈ ਮੁੱਖ ਮਹਿਮਾਨ ਵਿਨੋਦ ਸ਼ਰਮਾ ਸਮਾਂ ਰੋਸ਼ਨ ਕਰਦੇ ਹੋਏ ਜਿਨਾਂ ਨਾਲ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮਡੀ ਮੈਡਮ ਰਣਜੀਤ ਕੌਰ ਸੰਧੂ ਆਦਿ ਵੀ ਹਾਜ਼ਰ ਸਨ ।
ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 26 ਫਰਵਰੀ ਸਥਾਨਕ ਸ਼ਹਿਰ ਦੀ ਜੀਰਾ ਰੋਡ ਤੇ ਸਥਿਤ ਸ੍ਰੀ ਹੇਮਕੁੰਟ ਇੰਟਰਨੈਸ਼ਨਲ ਸਕੂਲ ਵੱਲੋਂ ਦੂਜਾ ਸਲਾਨਾ ਸਮਾਂਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਦੇ ਪਰੋਗ੍ਰਾਮ ਨੂੰ ਵੇਖਣ ਲਈ ਉਹਨਾਂ ਦੇ ਮਾਤਾ ਪਿਤਾ,ਇਲਾਕੇ ਦਾ ਬੁੱਧੀਜੀਵੀ ਵਰਗ, ਸ਼ਹਿਰ ਦੇ ਪਤਵੰਤੇ ਸੱਜਣ ਅਤੇ ਹੋਰ ਉੱਘੀਆ ਸ਼ਖਸ਼ੀਅਤਾਂ ਵੱਲੋਂ ਭਰਵੀਂ ਸਮੂਲੀਅਤ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਵਿਨੋਦ ਕੁਮਾਰ ਸ਼ਰਮਾ ਜੋ ਕਿ ਪਹਿਲਾਂ ਇਸੇ ਸਕੂਲ ਦੇ ਹੀ ਬਤੌਰ ਅਧਿਆਪਕ ਰਹਿ ਚੁਕੇ ਹਨ ਅਤੇ ਜਿਹੜੇ ਜ਼ਿਲਾ ਸਿੱਖਿਆ ਅਫਸਰ ਵੀ ਡਿਊਟੀ ਨਿਭਾ ਚੁੱਕੇ ਹਨ ਪਰੰਤੂ ਇਸ ਸਮੇਂ ਕੈਲਾ ਸਕੂਲ ਵਿਖੇ ਪ੍ਰਿੰਸੀਪਲ ਕੰਮ ਕਰ ਰਹੇ ਹਨ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਜਿਨਾਂ ਨੇ ਕਿ ਇਸ ਸਮਾਗਮ ਦੀ ਆਪਣੇ ਸ਼ੁਭ ਹੱਥਾਂ ਨਾਲ ਸਮਾਂ ਰੋਸ਼ਨ ਕਰਦੇ ਹੋਏ ਇਸ ਦੀ ਸ਼ੁਰੂਆਤ ਕੀਤੀ ਜਿਨਾਂ ਨਾਲ ਇਸ ਸਮੇਂ ਇਸ ਸੰਸਥਾ ਦੇ ਚੇਅਰਮੈਨ ਸ੍ਰੀ ਕੁਲਵੰਤ ਸਿੰਘ ਸੰਧੂ, ਐਮਡੀ ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੋਨੀਆ ਸ਼ਰਮਾ ਵੀ ਸਨ। ਬਹੁਤ ਹੀ ਸੁਚੱਜੇ ਢੰਗ ਨਾਲ ਸਜਾਏ ਗਏ ਇਸ ਪੰਡਾਲ ਵਿੱਚ ਵੱਡੀ ਗਿਣਤੀ ਵਿੱਚ ਬੈਠੇ ਲੋਕ ਉਸ ਵਕਤ ਤਾੜੀਆਂ ਦੀ ਗੂੰਜ ਨਾਲ ਅਸ਼ ਅਸ਼ ਕਰ ਉਠਦੇ ਜਦੋਂ ਨੰਨੇ ਮੁੰਨੇ ਬੱਚੇ ਆਪਣੀਆਂ ਵਿਲੱਖਣ ਕਿਸਮ ਦੀਆਂ ਪੇਸ਼ਕਾਰੀਆਂ ਨੂੰ ਸਟੇਜ ਤੋਂ ਪ੍ਰਦਰਸ਼ਤ ਕਰਦੇ। ਦਰਸ਼ਕ ਉਸ ਵਕਤ ਹੈਰਾਨ ਹੋ ਗਏ ਜਦੋਂ ਇੱਕ ਲੜਕੀ ਵੱਲੋਂ ਫਰੈਂਚ ਭਾਸ਼ਾ ਵਿੱਚ ਇਸ ਤਰ੍ਹਾਂ ਭਾਸ਼ਣ ਦਿੱਤਾ ਜਿਸ ਤਰ੍ਹਾਂ ਕਿ ਉਸ ਦੀ ਆਪਣੀ ਮਾਤ ਭਾਸ਼ਾ ਹੋਵੇ।ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਧੁਨਿਕ ਤੋਂ ਲੈ ਕੇ ਰਵਾਇਤੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਕੂਲ ਦੇ ਕੋਆਇਰ ਗਰੁੱਪ ਵੱਲੋਂ ਸ਼ਬਦ ਗਾਇਨ ਦੀ ਰੂਹਾਨੀ ਪੇਸ਼ਕਾਰੀ ਨਾਲ ਸਮਾਗਮ ਦੀ ਰਸਮੀ ਸੁਰੂਆਤ ਕੀਤੀ ਗਈ। ਇਸ ਸਮੇਂ ਕਿੰਡਰਗਾਰਟਨ ਨੇ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਦੇ ਲੋਕ ਨਾਚ ਦੁਆਰਾ ਪੱਛਮੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ । ਸੀਨੀਅਰ ਵਿਦਿਆਰਥੀਆਂ ਨੇ ਅਵਿਸ਼ਵਾਸ਼ਯੋਗ ਭਾਰਤ ਦੇ ਵਿਕਾਸ ਤੋਂ ਵਿਕਾਸ ਦੇ ਪੜਾਅ ਤੱਕ ਦਾ ਪ੍ਰਦਰਸ਼ਨ ਕੀਤਾ। ਮਹਿਲਾ ਸਸ਼ਕਤੀਕਰਨ ਨੂੰ ਝਾਂਸੀ ਕੀ ਰਾਣੀ ਦੁਆਰਾ ,ਵੱਖ-ਵੱਖ ਧਰਮਾਂ ਦੀ ਧਾਰਮਿਕ ਇਕਸੁਰਤਾ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਨੇ ਸਭ ਦਾ ਮਨ ਮੋਹ ਲਿਆ। ਉਨ੍ਹਾਂ ਨੇ ਭਗਤ ਸਿੰਘ ਅਤੇ ਫੌਜੀ ਟੁਕੜੀ ਦਾ ਨਾਚ ਪੇਸ਼ ਕਰਕੇ ਦੇਸ਼ ਭਗਤੀ ਰਾਹੀਂ ਅਦੁੱਤੀ ਕਲਾਕਿਰਤ ਨੂੰ ਦਿਖਾਇਆ। ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਦੇ ਸੱਭਿਆਚਾਰਾਂ ਦਾ ਨਾਚ ਪੇਸ਼ ਕਰਕੇ ‘ਅਨੇਕਤਾ ਵਿੱਚ ਏਕਤਾ’ ਦਾ ਸੁੰਦਰ ਸੰਦੇਸ਼ ਦਿੱਤਾ। ਅਖੀਰ ਵਿੱਚ ਭੰਗੜੇ ਅਤੇ ਗਿੱਧੇ ਰਾਹੀਂ ਭਾਰਤ ਦੇ ਸਰਵੋਤਮ ਸੂਬੇ ਪੰਜਾਬ ਨੂੰ ਬੜੇ ਉਤਸ਼ਾਹ ਨਾਲ ਦਿਖਾਇਆ ਗਿਆ। ਪ੍ਰਿੰਸੀਪਲ ਨੇ ਸਾਲ 2022-23 ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਹਰ ਖੇਤਰ ਵਿਚ ਹੋਣਹਾਰ ਰਹੇ ਵਿਦਿਆਰਥੀਆਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਪੁਰਸਕਾਰ ਦਿੱਤੇ ਗਏ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਦੇ ਬਾਅਦ ਧੰਨਵਾਦ ਦੇ ਪ੍ਰਸਤਾਵ ਦੇ ਨਾਲ ਹੋਇਆ ਅਤੇ ਇਸ ਸਮੇਂ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਮਿਟ ਯਾਦਾਂ ਛੱਡਦਾ ਹੋਇਆ ਇਹ ਸਮਾਗਮ ਜਿਸ ਬਾਰੇ ਬੈਠੇ ਬੁੱਧੀਜੀਵੀ ਦਰਸ਼ਕ ਇਹ ਕਹਿੰਦੇ ਸੁਣੇ ਗਏ ਕਿ ਅਕਸਰ ਹੀ ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੰਗੇ ਅਨੁਸ਼ਾਸਨ ਬਾਰੇ ਸੁਣਿਆ ਸੀ ਪਰੰਤੂ ਅੱਜ ਅੱਖੀ ਵੇਖ ਲਿਆ ਜਦੋਂ ਬੀਤੀ ਰਾਤ ਦੇ 8 ਵਜੇ ਤੱਕ ਲੋਕ ਆਪਣੀਆਂ ਸੀਟਾਂ ਤੇ ਇਸ ਸਮਾਗਮ ਦਾ ਪੂਰੀ ਤਰ੍ਹਾਂ ਅਨੰਦ ਮਾਨਣ ਲਈ ਚੁੱਪ ਚਾਪ ਬੈਠੇ ਰਹੇ।