ਮੋਗਾ 12 ਜਨਵਰੀ (ਜਗਰਾਜ ਲੋਹਾਰਾ) ਮੋਗੇ ਦੇ ਨੇੜੇ ਪੈਂਦੇ ਪਿੰਡ ਲੰਡੇਕੇ ਦੇ ਸਰੋਵਰ ਸਾਧੂਆਣਾ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਦੇ ਦਿਹਾੜੇ ਦੀ ਖੁਸ਼ੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਅੱਜ ਤੋ ਅਰੰਭ ਕੀਤੇ ਗਏ ਹਨ । ਸਰੋਵਰ ਸਾਧੂਆਣਾ ਸਾਹਿਬ ਦੇ ਪ੍ਰਧਾਨ ਸ:ਬਲਕਾਰ ਸਿੰਘ ਗਿੱਲ ਨੇ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਹਰ ਸਾਲ ਮਾਘੀ ਦੇ ਪਵਿੱਤਰ ਤਿਉਹਾਰ ਦਾ ਦਿਹਾੜਾ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ । ਅਖੰਡ ਪਾਠ ਸਾਹਿਬ ਦੇ ਭੋਗ 14 ਜਨਵਰੀ ਨੂੰ 9 ਵਜੇ ਪਾਏ ਜਾਣਗੇ ਅਤੇ ਉਪਰੰਤ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੇਰਪੁਰ ਵਾਲਿਆ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ । ਅਤੇ 12 ਤੋਂ 2 ਵਜੇ ਤੱਕ ਗਿਆਨੀ ਇਕਬਾਲ ਸਿੰਘ ਜੀ ਲੱਗੇਆਣਾ ਸੰਗਤਾਂ ਨੂੰ ਆਪਣੀ ਮਿੰਠੀ ਅਵਾਜ਼ ਵਿੱਚੋਂ ਰਸ ਭਿੰਨਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ । ਇਸ ਉਪਰੰਤ ਮੋਗਾ ਦੇ ਅਮ੍ਰਿਤ ਹਸਪਤਾਲ ਵੱਲੋਂ ਔਰਤਾਂ ਦੇ ਰੋਗਾਂ ਦੇ ਟੈਸਟਾਂ ਦਾ ਫ੍ਰੀ ਕੈਂਪ ਲਗਾਇਆ ਜਾਵੇਗਾ । ਪ੍ਰਧਾਨ ਬਲਕਾਰ ਸਿੰਘ ਗਿੱਲ ਵੱਲੋਂ ਸਮੂਹ ਸੰਗਤਾਂ ਨੂੰ ਮਾਘੀ ਦੇ ਪਵਿੱਤਰ ਤਿਉਹਾਰ ਤੇ ਸਰੋਵਰ ਸਾਧੂਆਣਾ ਸਾਹਿਬ ਵਿਖੇ ਪਹੁੰਚਣ ਦਾ ਹਾਰਦਿਕ ਦਿੱਤਾ ਜਾਂਦਾ ਹੈ ।