ਮੋਗਾ 19 ਦਸੰਬਰ (ਮਿੰਟੂ ਖੁਰਮੀ ਕੁਲਦੀਪ ਸਿੰਘ) ਨਿਹਾਲ ਸਿੰਘ ਵਾਲਾ ਦਾ ਨੌਜਵਾਨ ਸਭਾ ਦਾ ਚੋਣ ਇਜਲਾਸ ਕੁਲਵੰਤ ਬੱਧਨੀ ਅਤੇ ਰਾਜਵਿੰਦਰ ਕੌਰ ਬਿਲਾਸਪੁਰ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਨਿਹਾਲ ਸਿੰਘ ਵਾਲਾ ਵਿੱਖੇ ਹੋਇਆਂ । ਜਿਸ ਵਿੱਚ ਵਿਸੇਸ ਤੋਰ ਤੇ ਨਿਗਰਾਨ ਵਜੋਂ ਸਰਭ ਭਾਰਤ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਕੁਲਦੀਪ ਭੋਲ਼ਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਗਰਲਜ਼ ਕਮੇਟੀ ਦੇ ਕੌਮੀ ਕਨਵੀਨਰ ਭੈਣ ਕਰਮਵੀਰ ਬੱਧਨੀ ਪਹੁੰਚੇ । ਝੰਡਾ ਲਹਿਰਾਉਣ ਦੀ ਰਸਮ ਸਾਬਕਾ ਸਕੱਤਰ ਕੁਲਦੀਪ ਭੋਲ਼ਾ ਜੀ ਨੇ ਕੀਤੀ ਅਤੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਬੋਲਦਿਆਂ ਉਹਨਾਂ ਆਏ ਹੋਏ ਡੈਲੀਗੇਟ ਸਾਥੀਆਂ ਨਾਲ ਆਪਣਾ ਤਜ਼ਰਬਾ ਸਾਝਾ ਕੀਤਾ । ਉਹਨਾਂ ਬੋਲਦਿਆਂ ਕਿਹਾ ਕਿ ਅੱਜ ਦੇਸ਼ ਦੀ ਹਾਲਤ ਕੋਈ ਲੁਕੀ ਛਿਪੀ ਨਹੀਂ ਸਰਕਾਰਾਂ ਵੱਲੋ ਹਰ ਵਰਗ ਨਾਲ ਧੱਕੇਸਾਹੀ ਕੀਤੀ ਜਾਂਦੀ ਹੈ । ਹਰ ਕੰਮ ਮੰਗਦੇ ਹੱਥ ਨੂੰ ਡਾਂਗਾ ਨਾਲ ਨਵਾਜਿਆ ਜਾ ਰਿਹਾ ਹੈ । ਜਿੱਥੇ ਵਿਦਿਆਰਥੀਆਂ ਨੂੰ ਪੜਾਈ ਤੋ ਵਾਝੇ ਰੱਖਿਆ ਜਾ ਰਿਹਾ ਹੈ ਉਥੇ ਹੀ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਨੌਜਵਾਨ ਵਰਗ ਨੂੰ ਕੰਮ ਤੋ ਬਾਹਰ ਰੱਖਿਆ ਹੋਇਆ ਹੈ । ਪਰ ਸਰਭ ਭਾਰਤ ਨੌਜਵਾਨ ਸਭਾ ਇਸ ਗੱਲ ਦਾ ਮਾਣ ਮਹਿਸੂਸ ਕਰ ਸਕਦੀ ਆ ਕਿ ਅਸੀਂ ਇੱਕ ਦੇਸ਼ ਵਿਆਪੀ ਕਾਨੂੰਨ ਬਨੇਗਾ ਜਿਸ ਵਿੱਚ ਹਰ ਇੱਕ ਨੂੰ ਉਸਦੀ ਯੋਗਤਾ ਮੁਤਾਬਿਕ ਕੰਮ ਤੇ ਕੰਮ ਮੁਤਾਬਿਕ ਉਜਰਤ ਜਿਵੇਂ ਕਿ ਅਣ -ਸਿਖਿਅਤ 20,000 ਅਰਧ ਸਿੱਖਿਅਤ ਨੂੰ 25,000 ਸਿੱਖਿਅਤ ਨੂੰ 30,000 ਅਤੇ ਉੱਚ ਸਿੱਖਿਅਤ ਨੂੰ 35,000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇ । ਜੇਕਰ ਸਰਕਾਰ ਦੇਣ ਕੰਮ ਵਿੱਚ ਅਸਫਲ ਰਹਿੰਦੀ ਹੈ ਤਾ ਦਰਜਵਾਰ ਤਨਖਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ । ਉਹਨਾਂ ਨੇ ਨਵੀ ਚੁਣੀ ਜਾਣ ਵਾਲੀ ਟੀਮ ਵੱਲੋ ਇਹ ਲੜਾਈ ਇਨਜ਼ਾਮ ਤੱਕ ਲੈਕੇ ਜਾਣ ਦੇ ਭਰੋਸੇ ਨਾਲ ਸੁਭਕਾਮਨਾਵਾ ਦਿੱਤੀਆਂ । ਉਪਰੰਤ ਸਕੱਤਰ ਗੁਰਦਿੱਤ ਦੀਨਾ ਵੱਲੋ ਰਿਪੋਰਟ ਪੇਸ਼ ਕੀਤੀ ਗਈ ਜੋ ਸਰਭ ਸੰਮਤੀ ਨਾਲ ਪਾਸ ਹੋਈ । ਗੁਰਦਿੱਤ ਦੀਨਾ ਨੇ ਬੋਲਦਿਆਂ ਕਿਹਾ ਕਿ ਜਿੱਥੇ ਇਹ ਜੱਥੇਬੰਦੀ ਵਿਧਾਨ ਮੁਤਾਬਿਕ ਕਾਨਫ਼ਰੰਸ ਕਰ ਰਹੀ ਹੈ ਉਥੇ ਹੀ ਇੱਕ ਨਵੀਂ ਪਿਰਤ ਵੀ ਪਾ ਰਹੀ ਹੈ ਜਿਵੇ ਕਿ ਵੱਖ ਵੱਖ ਖੇਤਰਾਂ ਵਿੱਚ ਸਮਾਜ ਦੀ ਬਿਹਤਰੀ ਲਈ ਰੋਲ ਅਦਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਜਿਨ੍ਹਾਂ ਵਿੱਚ ਉਘੇ ਪੱਤਰਕਾਰ ਰਣਜੀਤ ਕੁਮਾਰ ਬਾਵਾ , ਉਘੇ ਲੇਖਕ ਸੀਰਾ ਗਰੇਵਾਲ ਰੋਤਾ ਬੁਕਸਿੰਗ ਦੀ ਸਟੇਟ ਪੱਧਰ ਦੀ ਖਿਡਾਰੀ ਜੈਸਮੀਨ ਖੁਰਮੀ ਅਤੇ ਪਿਸਟਲ ਸੂਟਰ ਸਟੇਟ ਮੈਡਲਿਸਟ ਗੁਰਵਿੰਦਰ ਮਾਣੂਕੇ ਨੂੰ ਕਿਤਾਬਾਂ ਦਾ ਸਿੱਟ ਦੇ ਕੇ ਸਨਮਾਨਿਤ ਕੀਤਾ । ਵਿਸੇਸ ਨਿਗਰਾਨ ਭੈਣ ਕਰਮਵੀਰ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਦੇ ਹੱਕਾਂ ਤੇ ਵੱਜ ਰਹੇ ਡਾਕੇ ਦੇ ਵਿਰੁੱਧ ਜਥੇਬੰਦੀ ਦੇ ਹਮੇਸ਼ਾ ਅੱਗੇ ਵਧਕੇ ਸੰਘਰਸ਼ ਕਰਦੀ ਹੈ ਤੇ ਕਰਦੇ ਰਹਿਣ ਦੇ ਭਰੋਸੇ ਨਾਲ ਪੁਰਾਣੀ ਟੀਮ ਨੂੰ ਭੰਗ ਕਰਕੇ ਨਵੀਂ ਟੀਮ 21 ਮੈਂਬਰੀ ਦੀ ਚੋਣ ਕੀਤੀ । ਜਿਸ ਵਿੱਚ ਗੁਰਦਿੱਤ ਦੀਨਾ ਮੁੜ ਸਕੱਤਰ ਚੁਣੇ ਗਏ । ਲਵਪ੍ਰੀਤ ਕੌਰ ਬੱਧਨੀ ਪ੍ਰਧਾਨ ਇੰਦਰਜੀਤ ਦੀਨਾ ਮੀਤ ਪ੍ਰਧਾਨ ਸ਼ਿਵ ਕੁਮਾਰ ਮੀਤ ਪ੍ਰਧਾਨ ਨਵਦੀਪ ਬਿਲਾਸਪੁਰ ਮੀਤ ਸਕੱਤਰ ਬੇਅੰਤ ਕੌਰ ਮੀਤ ਸਕੱਤਰ ਚਰੰਜੀ ਲਾਲ ਕੈਸ਼ੀਅਰ ਜਸਵਿੰਦਰ ਪ੍ਰੈਸ ਸਕੱਤਰ ਲਾਡੀ ਰਾਊਕੇ ਕਲਾਂ ਮੀਤ ਪ੍ਰਧਾਨ ਰਣਜੀਤ ਸੋਨੀ ਮਨਜੋਤ ਬਿਲਾਸਪੁਰ ਸੁਲੱਖਣ ਰਾਊਕੇ ਕੁਲਵੰਤ ਬੱਧਨੀ ਹਰਪ੍ਰੀਤ ਸਿੰਘ ਗੁਰਮੰਦਰ ਧੂੜਕੋਟ ਜਗਦੀਪ ਸਿੰਘ ਸਤਵਿੰਦਰ ਕੌਰ ਰਣਸ਼ੀਹ ਕੁਲਵੰਤ ਬੱਧਨੀ ਸਾਬਕਾ ਪ੍ਰਧਾਨ ਬਲਕਰਨ ਨਿਹਾਲ ਸਿੰਘ ਵਾਲਾ ਸੁਮਨਪ੍ਰੀਤ ਕੌਰ ਬਿਲਾਸਪੁਰ ਜਗਦੀਪ ਸਿੰਘ ਰਣਸ਼ੀਹ ਕਲਾਂ ਨਵੇਂ ਕਮੇਟੀ ਮੈਂਬਰ ਬਣੇ ।