ਮੋਗਾ ( ਜਗਰਾਜ ਲੋਹਾਰਾ, ਮਿੰਟੂ ਖੁਰਮੀ)
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਰੋਨਾ ਖਿਲਾਫ ਛੇੜੀ ਜੰਗ ਤਹਿਤ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਬਾਰੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਮ ਜਨਤਾ ਨੂੰ ਮਿਸ਼ਨ ਫਤਿਹ ਬਾਰੇ ਦੱਸਦਿਆਂ ਕਰੋਨਾ ਤੋ ਬਚਣ ਦੇ ਉਪਾਅ ਦੱਸੇ ਜਾ ਰਹੇ ਹਨ। ਜਮ਼ੀਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਵਾਰ ਵਾਰ ਆਪਣੇ ਹੱਥ ਧੋਣ, ਮਾਸਕ ਦੀ ਵਰਤੋ ਕਰਨ ਅਤੇ ਘਰ ਤੋ ਬਾਹਰ ਜਾਣ ਸਮੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਇੱਕ ਵਿਅਕਤੀ ਲਈ ਕੋਵਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਨੀ ਜਰੂਰੀ ਹੈ ਤਾਂ ਜੋ ਹਰ ਇੱਕ ਕਰੋਨਾ ਪਾਜੀਟਿਵ ਮਰੀਜ਼ ਉੱਤੇ ਨਜਰ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਜਿੱਥੇ ਇਸ ਮੋਬਾਇਲ ਅੇਪਲੀਕੇਸ਼ਨ ਰਾਹੀ ਵਿਸ਼ਵ ਦੇ ਸੂਬੇ ਅਤੇ ਜ਼ਿਲ੍ਹੇ ਦੇ ਕਰੋਨਾ ਆਂਕੜਿਆਂ ਬਾਰੇ ਪਤਾ ਲੱਗਦਾ ਹੈ ਉਥੇ ਨਾਲ ਹੀ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਜਿਸਦੇ ਮੋਬਾਇਲ ਫੋਨ ਵਿੱਚ ਇਹ ਐਪ ਡਾਊਨਲੋਡ ਕੀਤਾ ਹੈ ਉਸਤੋ ਕਰੋਨਾ ਪਾਜੀਟਿਵ ਮਰੀਜ਼ ਕਿੰਨੀ ਦੂਰ ਹੈ।
ਅੱਜ ਮਿਸ਼ਨ ਫਤਿਹ ਤਹਿਤ ਸਰਕਾਰੀ ਹਸਪਤਾਲ ਬੱਧਲੀ ਕਲਾਂ ਵਿਖੇ ਐਸ.ਐਮ.ਓ. ਡਾ. ਗਗਨਦੀਪ ਸਿੰਘ ਦੀ ਅਗਵਾਈ ਹੇਠ ਮਿਸ਼ਨ ਫਤਿਹ ਦੇ ਪੈਫਲੈਟ ਵੰਡੇ ਗਏ। ਐਸ.ਐਮ.ਓ. ਅਤੇ ਮੈਡੀਕਲ ਅਫ਼ਸਰ ਡਾ. ਸਾਖ਼ਸੀ ਨੇ ਬੱਧਨੀ ਕਲਾਂ ਦੇ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਕਰੋਨਾ ਤੋ ਬਚਣ ਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ ਗਿਆ। ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵਿਖੇ ਜਵਾਹਰ ਨਵੋਦਿਆ ਸਕੂਲ ਨੂੰ ਸੈਨੇਟਾਈਜ ਕੀਤਾ ਗਿਆ।