ਖਾਲੜਾ 1 ਮਈ( ਜਗਜੀਤ ਸਿੰਘ ਡੱਲ, ਹਰਮੀਤ ਭਿੱਖੀਵਿੰਡ) ਭਾਰਤ ਵਿੱਚ ਬੇਰੁਜ਼ਗਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ! ਭਾਵੇਂ ਕੇ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਤੇਜ਼ੀ ਨਾਲ ਵਧ ਰਹੀ ਹੈ ,ਇਹ ਦਾਅਵਾ ਵੀ ਕੀਤਾ ਜਾਂਦਾ ਹੈ ,ਕਿ ਭਾਰਤ ਵੱਡੀ ਆਰਥਿਕਤਾ ਬਣ ਗਿਆ ਹੈ !ਪਰ ਆਰਗੇਨਾਈਜ਼ੇਸ਼ਨ ਆਫ ਇਕਨਾਮਿਕ ਕਾਰਪੋਰੇਸ਼ਨ ਐਂਡ ਡਿਵੈੱਲਮੈਂਟ ਨੇ ਭਾਰਤ ਦੇ ਸਨ ਦੋ ਹਜ਼ਾਰ ਸਤਾਰਾਂ ਦੇ ਆਰਥਿਕ ਸਰਵੇਖਣ ਦੀ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਸ ਵਿਚ ਦੱਸਿਆ ਗਿਆ ਹੈ ਕਿ 15 ਤੋਂ 29 ਸਾਲ ਆਯੂ ਗੁੱਟ ਦੇ 30 ਪ੍ਰਤੀਸ਼ਤ ਨੌਜਵਾਨ ਬੇਰੁਜ਼ਗਾਰ ਹਨ! ਰਿਪੋਰਟ ਅਨੁਸਾਰ ਇਹ ਗਿਣਤੀ 3 ਕਰੋੜ ਦਸ ਲੱਖ ਬਣਦੀ ਹੈ !ਭਾਰਤ ਵਿੱਚ ਬਾਲਕਾਂ ਦੀ ਕੁੱਲ ਕੰਮ ਦੀ ਕਮੀ ਹੈ ਪਰ ਬੱਚਿਆਂ ਲਈ ਰੁਜ਼ਗਾਰ ਦੇ ਬੇਹੱਦ ਮੌਕੇ ਹਨ ,ਭਾਵੇਂ 14 ਸਾਲ ਤੋਂ ਛੋਟੇ ਬੱਚੇ ਦੇ ਕੰਮ ਨੂੰ ਰੁਜ਼ਗਾਰ ਨਹੀਂ ਕਿਹਾ ਜਾ ਸਕਦਾ, ਅਤੇ ਇਸਦੀ ਕਾਨੂੰਨੀ ਤੌਰ ਤੇ ਵੀ ਮਨਾਈ ਹੈ ! ਪਰ ਸਰਹੱਦੀ ਪਿੰਡਾਂ ਵਿੱਚ ਅੱਜ ਵੀ ਨੌਜਵਾਨ ਬੇਰੁਜ਼ਗਾਰ ਹੋ ਕੇ ਵੇਲੇ ਜਿਆਦਾ ਵੇਖੇ ਜਾ ਸਕਦੇ ਹਨ, ਅਤੇ ਆਪਣਾ ਵਿਹਲਾ ਟਾਈਮ ਪਾਸ ਕਰਨ ਲਈ ਸੱਥਾਂ ਵਿੱਚ ਤਾਸ਼ ਖੇਡ ਰਹੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਕੋਈ ਵੀ ਰੁਜ਼ਗਾਰ ਨਹੀਂ ਮਿਲਿਆ ਸਮੇਂ ਸਮੇਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਰੁਜ਼ਗਾਰ ਦੇ ਦਾਅਵੇ ਇੱਥੇ ਖੋਖਲੇ ਦਿਖਾਈ ਦਿੰਦੇ ਹਨ ,ਇਸ ਸਬੰਧੀ ਪੱਤਰਕਾਰਾਂ ਵਲੋਂ ਜਦੋਂ ਅੱਜ ਸਰਹੱਦੀ ਪਿੰਡ ਡੱਲ ਦਾ ਦੌਰਾ ਕੀਤਾ ਗਿਆ ਤਾਂ ਉਥੇ ਪਤਾ ਲੱਗਾ ਕਿ ਕੁਝ ਨੌਜਵਾਨ ਇੱਕ ਸੱਥ ਵਿੱਚ ਤਾਸ਼ ਖੇਡ ਰਹੇ ਸਨ ,ਜਿਨ੍ਹਾਂ ਨੇ ਗੱਲ ਕਰਨ ਤੇ ਦੱਸਿਆ ਕਿ ਸਾਨੂੰ ਕੋਈ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਅਸੀਂ ਆਪਣਾ ਟਾਈਮ ਪਾਸ ਕਰਨ ਲਈ ਇਸ ਸੱਥ ਵਿੱਚ ਰੋਜ਼ ਆ ਕੇ ਤਾਸ਼ ਖੇਡਦੇ ਹਾਂ ,ਅਤੇ ਸਾਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਨੌਕਰੀ ਦੀ ਸਹੂਲਤ ਨਹੀਂ ਦਿੱਤੀ ਗਈ ,ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤਾਂ ਉਕਤ ਨੌਜਵਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਨੌਕਰੀ ਜਾਂ ਕੋਈ ਰੁਜ਼ਗਾਰ ਨਹੀਂ ਮਿਲਿਆ ਅਸੀਂ ਅੱਜ ਵੀ ਪਹਿਲਾਂ ਦੀ ਤਰ੍ਹਾਂ ਬੇਰੁਜ਼ਗਾਰ ਬੈਠੇ ਹਾਂ! ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕੇ ਸਾਡੇ ਉਜਵਲ ਭਵਿੱਖ ਨੂੰ ਰੋਸ਼ਨ ਕਰਨ ਲਈ ਸਰਕਾਰ ਆਪਣੇ ਵਾਅਦੇ ਪੂਰੇ ਕਰੇ ! ਜਦੋਂ ਬੇਰੋਜਗਾਰੀ ਦੇ ਮੁਦੇ ਤੇ ਵਿਰੋਧੀ ਧਿਰ ਦੇ ਨੇਤਾ ਸਾਬਕਾ ਐਮ ਐਲ ਏ ਵਿਰਸਾ ਸਿੰਘ ਵਲਟੋਹਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਾਂਗਰਸ ਸਰਕਾਰ ਨੂੰ ਝੂਠ ਮਾਰ ਕੇ ਸੱਤਾ ਵਿੱਚ ਆਉਣ ਵਾਲੀ ਸਰਕਾਰ ਦੱਸਿਆ ,ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਇਸ ਝੂਠੀ ਸਰਕਾਰ ਨੂੰ ਸਬਕ ਸਿੱਖੋਂਣ ਦਾ ਕਿਹਾ!