ਫਤਹਿਗੜ੍ਹ ਪੰਜਤੂਰ 7 ਦਸੰਬਰ (ਸਤਿਨਾਮ ਦਾਨੇ ਵਾਲੀਆ)ਧੱੰਨ ਧੰਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਤਪ ਅਸਥਾਨ ਪਿੰਡ ਦੌਲੇਵਾਲਾ ਮਾਇਰ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਲਾਨਾ ਧਾਰਮਿਕ ਜੋੜ ਮੇਲਾ ਕਰਵਾਇਆ ਗਿਆ ਇਸ ਅਸਥਾਨ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ 3 ਦਸੰਬਰ ਨੂੰ 51ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ 5 ਦਸੰਬਰ ਨੂੰ ਭੋਗ ਪਾਏ ਗਏ ਭੋਗ ਤੋਂ ਉਪਰੰਤ ਕਥਾਵਾਚਕ ਢਾਡੀ ਰਾਗੀ ਤੇ ਕਵੀਸ਼ਰੀ ਜਥਿਆਂ ਨੇ ਆਪਣੀ ਹਾਜ਼ਰੀ ਭਰੀ ਇਸ ਮੌਕੇ ਮੇਰੀ ਪੀਰੀ ਢਾਡੀ ਜਥਾ ਅਤੇ ਬੀਬੀ ਦਲੇਰ ਕੌਰ ਖ਼ਾਲਸਾ ਦੇ ਜਥਿਆਂ ਨੇ ਛੋਟੇ ਸਾਹਿਬਜਾਦਿਆਂ ਦੀ ਵਾਰਾਂ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ 6ਦਸੰਬਰ ਨੂੰ ਇੰਟਰਨੈਸ਼ਨਲ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਘੋਲ ਕਬੱਡੀਆਂ ਅਤੇ ਨੌਜਵਾਨਾਂ ਵੱਲੋਂ ਆਪਣੀ ਕਲਾ ਦੇ ਕਰਤਵ ਦਿਖਾਏ ਗਏ ਇਸ ਵਿੱਚ ਝੰਡੀ ਵਾਲੇ ਘੋਲ ਖਿੱਚ ਦਾ ਕੇਂਦਰ ਬਣੇ ਰਹੇ ਇਸ ਕਬੱਡੀ ਕੱਪ ਵਿੱਚ 6 ਇੰਟਰਨੈਸ਼ਨਲ ਅਕੈਡਮੀਆਂ ਨੇ ਭਾਗ ਲਿਆ ਜਿਸ ਵਿੱਚ ਸੇਰੇ ਪੰਜਾਬ ਨਿਊਜ਼ੀਲੈਂਡ ਜਗਰਾਉਂ ਨੇ ਫਾਈਨਲ ਮੇੇੈਚ ਦਾ 51 ਹਜ਼ਾਰ ਦਾ ਪਹਿਲਾ ਇਨਾਮ ਜਿੱਤ ਕੇ ਕਬੱਡੀ ਕੱਪ ਤੇ ਕਬਜ਼ਾ ਕੀਤਾ ਤੇ ਦੂਸਰਾ ਇਨਾਮ ਬਾਬਾ ਬਿਧੀ ਚੰਦ ਫਰੀਦਪੁਰ ਤਰਨਤਾਰਨ ਨੇ 41 ਹਜ਼ਾਰ ਦਾ ਦੂਸਰਾ ਇਨਾਮ ਆਪਣੇ ਨਾਮ ਕੀਤਾ ਇਸ ਤੋਂ ਇਲਾਵਾ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿਚ ਤਰਨਤਾਰਨ ਤੇ ਜਲੰਧਰ ਦੀਆਂ ਖਿਡਾਰਨਾਂ ਨੇ ਵਾਹ ਵਾਹ ਖੱਟੀ ਮੇਲੇ ਦੀ ਖਿੱਚ ਦਾ ਕੇਂਦਰ ਬਣੀਆਂ ਬੱਚਿਆਂ ਦੀ ਕਬੱਡੀ ਐਕਸ਼ਨ ਜਿਸ ਵਿੱਚ ਪਿਸਟਲ ਅਤੇ ਟਾਈਗਰ ਦੀਆਂ ਟੀਮਾਂ ਦੌਰਾਨ ਬੜਾ ਰੋਮਾਂਚਕ ਮੈਚ ਖੇਡਿਆ ਗਿਆ ਜਿਸ ਨੂੰ ਦੇਖ ਕੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਖੇਡ ਭਾਵਨਾ ਨਾਲ ਜੋੜਨ ਦਾ ਸੁਪਨਾ ਜਾਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਮਿਲਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖੀ ਬਾਬਾ ਅਵਤਾਰ ਸਿੰਘ ਤਪ ਸਥਾਨ ਬੂਟਾ ਸਿੰਘ ਖਜ਼ਾਨਚੀ ਜਗਤਾਰ ਸਿੰਘ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਸਟੇਜ ਸੈਕਟਰੀ ਤੇ ਕੁਮਾਰ ਵੱਲੋਂ ਆਏ ਮੁੱਖ ਮਹਿਮਾਨਾਂ ਅਤੇ ਸੰਗਤਾਂ ਤੇ ਦਰਸ਼ਕਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਇਸ ਮੇਲੇ ਦੀਆਂ ਰੌਣਕਾਂ ਨੂੰ ਹੋਰ ਵੀ ਚਮਕਾਇਆ ਹੋਇਆ ਸੀ ਜਿਸ ਵਿੱਚ ਬੀਬੀ ਗੁਰਮੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੌਂਗੀਵਿੰਡ ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਦੌਲੇਵਾਲਾ ਜਸਵੰਤ ਸਿੰਘ ਠੇਕੇਦਾਰ ਅਤੇ ਪਿੰਡਾਂ ਦੇ ਸਰਪੰਚ ਪੰਚ ਅਤੇ ਸੰਗਤਾਂ ਦਾ ਭਾਰੀ ਏਿਕੱੱਠ ਦੇਖਣ ਨੂੰ ਮਿਲਿਆ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੀਬੀ ਗੁਰਮੀਤ ਕੌਰ ਵੱਲੋਂ ਸਾਬਤ ਸੂਰਤ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।