7 ਦਿਨ ਲਗਾਤਾਰ ਚੱਲਦਾ ਇਹ ਧਾਰਮਿਕ ਸਮਾਗਮ
ਫਤਹਿਗੜ੍ਹ ਪੰਜਤੂਰ 3 ਮਾਰਚ
(ਮਹਿੰਦਰ ਸਿੰਘ ਸਹੋਤਾ )
ਕਸਬੇ ਦੇ ਨਜ਼ਦੀਕ ਪਿੰਡ ਬੱਗੀ ਪਤਨੀ, ਬੇਰੀ ਵਾਲਾ , ਬੂਲੇ ਤੇ ਵਸਤੀ ਬੁੂਲੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ , ਇਸ ਵਾਰ ਵੀ ਗੁਰਦੁਆਰਾ ਬਾਬਾ ਤਾਰਾ ਸਿੰਘ ਸਹੀਦ ਜੀ ਦੇ ਤਪ ਅਸਥਾਨ ਤੇ 34ਵਾ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ, ਇਸ ਧਾਰਮਿਕ ਸਮਾਗਮ ਦੀ ਆਰੰਭਤਾ 1 ਮਾਰਚ ਤੋਂ ਸ਼ੁਰੂ ਹੁੰਦੀ ਹੈ , ਅਤੇ ਇਹ 7 ਦਿਨ ਲਗਾਤਾਰ ਚੱਲਦਾ ਹੈ । ਜਿਸ ਵਿੱਚ 51 ਸ੍ਰੀ ਅਖੰਡ ਪਾਠਾਂ ਦੇ ਜਾਪ ਕਰਵਾਏ ਜਾਂਦੇ ਹਨ। ਜਿਸ ਵਿੱਚ 1 ਮਾਰਚ ਨੂੰ 17 ਸ਼੍ਰੀ ਅਖੰਡ ਪਾਠਾਂ ਦੀ ਲੜੀ ਅਰੰਭ ਕੀਤੀ ਜਾਂਦੀ ਹੈ । ਤੇ ਜਿਨ੍ਹਾਂ ਦੇ ਭੋਗ 3 ਮਾਰਚ ਨੂੰ ਪਾਏ ਜਾਂਦੇ ਹਨ। ਤੇ ਭੋਗ ਤੋਂ ਉਪਰੰਤ ਦੁੂਸਰੀ ਲੜੀ ਵਿੱਚ 17 ਸ੍ਰੀ ਅਖੰਡ ਪਾਠਾਂ ਦੀ ਅਰੰਭਤਾ ਕੀਤੀ ਜਾਂਦੀ ਹੈ । ਜਿਨ੍ਹਾਂ ਦੇ ਭੋਗ 5 ਮਾਰਚ ਨੂੰ ਪਾਏ ਜਾਂਦੇ ਹਨ। ਤੇ ਇਸ ਸ਼ਹੀਦੀ ਦਿਹਾੜੇ ਤੇ ਢਾਡੀ ਰਾਗੀ ਅਤੇ ਕਵੀਸ਼ਰੀ ਜਥਿਆਂ ਦੇ ਦਰਬਾਰ ਸਜਾਏ ਜਾਂਦੇ ਹਨ ਜੋ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਸੁਣਾ ਕੇ ਨਿਹਾਲ ਕਰਦੇ ਹਨ ।ਤੇ ਭੋਗ ਤੋਂ ਉਪਰੰਤ ਤੀਸਰੀ ਲੜੀ ਵਿੱਚ ਫਿਰ 17 ਸ੍ਰੀ ਅਖੰਡ ਪਾਠਾਂ ਦੇ ਜਾਪ ਆਰੰਭ ਕਰਵਾਏ ਜਾਂਦੇ ਹਨ। ਜਿਨ੍ਹਾਂ ਦੇ ਭੋਗ 7 ਮਾਰਚ ਨੂੰ ਪਾਏ ਜਾਂਦੇ ਹਨ। ਇਸ ਮੌਕੇ ਪ੍ਰੈੱਸ ਨੂੰ ਸਮਾਗਮ ਦੀ ਜਾਣਕਾਰੀ ਦਿੰਦਿਆਂ ,
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਉੱਪਲ ਪਿੰਡ ਬੱਗੀ ਪਤਨੀ ਡਾ ਸੁਖਦੇਵ ਸਿੰਘ ਪਿੰਡ ਬੇਰੀ ਵਾਲਾ ਕਮੇਟੀ ਮੇੈਬਰ, ਗੁਰਮੀਤ ਸਿੰਘ ਪਿੰਡ ਬੱਗੀ ਪਤਨੀ ਕਮੇਟੀ ਮੇੈਬਰ , ਹਰਪ੍ਰੀਤ ਸਿੰਘ ਪਿੰਡ ਬੁੂਲੇ ਕਮੇਟੀ ਮੈਂਬਰ, ਬਲਦੇਵ ਸਿੰਘ ਪਿੰਡ ਬੇਰੀ ਵਾਲਾ ਕਮੇਟੀ ਮੈਂਬਰ ,ਕਾਬਲ ਸਿੰਘ ਪਿੰਡ ਵਸਤੀ ਬੁੂਲੇ ਕਮੇਟੀ ਮੈਂਬਰ , ਮਹਿਲ ਸਿੰਘ ਭੁੱਲਰ ਪਿੰਡ ਬੱਗੀ ਪਤਨੀ ਕਮੇਟੀ ਮੈਂਬਰ, ਜਸਵੰਤ ਸਿੰਘ ਠੱਠੇ ਵਾਲੇ ਕਮੇਟੀ ਮੈਂਬਰ, ਵਿਰਸਾ ਸਿੰਘ ਪਿੰਡ ਬੁੂਲੇ ਕਮੇਟੀ ਮੈਂਬਰ ,ਜਸਬੀਰ ਸਿੰਘ ਰੰਧਾਵਾ ਪਿੰਡ ਬੁੂਲੇ ਅਤੇ ਮਨਜੀਤ ਸਿੰਘ ਬੂਲੇ ਕਮੇਟੀ ਮੈਂਬਰ, ਨੇ ਦੱਸਿਆ ਕਿ ਇਸ ਸ਼ਹੀਦੀ ਜੋੜ ਮੇਲੇ ਦੇ ਸਮਾਗਮਾ ਦੇ ਭੋਗ ਤੋਂ ਉਪਰੰਤ ਗੁਰਭੇਜ ਸਿੰਘ ਜੋਹਲ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਵਾਰਾਂ ਸੁਣਾ ਕੇ ਨਿਹਾਲ ਕਰੇਗਾ । ਉਨ੍ਹਾਂ ਇਹ ਵੀ ਦੱਸਿਆ ਕਿ 6 ਮਾਰਚ ਨੂੰ ਇਸ ਸ਼ਹੀਦੀ ਜੋੜ ਮੇਲੇ ਦੇ ਸਬੰਧਤ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ । ਜਿਸ ਵਿਚ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ। ਜਿਸ ਵਿੱਚ ਕਬੱਡੀ ਓਪਨ ਅਤੇ 65 ਕਿਲੋ ਵਜ਼ਨ ਦੇ ਮੈਚ ਕਰਵਾਏ ਜਾਂਦੇ ਹਨ। ਜਿਨ੍ਹਾਂ ਦੇ ਇਨਾਮ 71 ਹਜ਼ਾਰ ਤੇ 51ਹਜਾਰ ਰੱਖੇ ਗਏ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਦੇ ਨਾਮ ਨਾਲ ਨਿਵਾਜਿਆ ਜਾਵੇਗਾ । ਇਸ ਮੌਕੇ ਗੁਰਸਾਹਬ ਸਿੰਘ ਨਸੀਬ ਸਿੰਘ ਬੁੂਹ ਗੁੱਜਰ ਸਰਬਜੀਤ ਸਿੰਘ ਸ਼ਾਹ ਅਬੁਬੱਕਰ ਕਰਮਜੀਤ ਸਿੰਘ ਗੁਰਜੀਤ ਸਿੰਘ ਬੇਰੀ ਵਾਲਾ ਆਦਿ ਸੰਗਤਾਂ ਹਾਜ਼ਰ ਸਨ ।