ਵਿੱਤ ਮੰਤਰੀ ਮਨਪ੍ਰੀਤ ਬਾਦਲ 31 ਨੂੰ ਧਰਮਕੋਟ ਵਿੱਚ ਬੱਸ ਸਟੈਂਡ ਅਤੇ ਸਪੋਰਟਸ ਹੱਬ ਦਾ ਰੱਖਣਗੇ ਨੀਂਹ ਪੱਥਰ :-ਸੁਖਦੇਵ ਸਿੰਘ ਸ਼ੇਰਾ ਸੰਦੀਪ ਸੰਧੂ

ਧਰਮਕੋਟ:-( ਰਿੱਕੀ ਕੈਲਵੀ )

ਅੱਜ ਧਰਮਕੋਟ ਵਿਖੇ ਉੱਘੇ ਕਾਂਗਰਸੀ ਲੀਡਰ ਸੁਖਦੇਵ ਸਿੰਘ ਸ਼ੇਰਾ ਅਤੇ ਸੰਦੀਪ ਸਿੰਘ ਸੰਧੂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਧਰਮਕੋਟ ਵਿਕਾਸ ਕੰਮਾਂ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਸਦਾ ਹੀ ਫਾਡੀ ਰਿਹਾ ਹੈ ਅਤੇ ਸ਼ਹਿਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਸਦਾ ਤਰਸਦੇ ਰਹੇ ਹਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਵਲੋਂ ਧਰਮਕੋਟ ਦੀ ਕਮਾਂਡ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਦੇਣ ਮਗਰੋਂ ਸ਼ਹਿਰ ਦੀ ਨੁਹਾਰ ਬਦਲ ਰਹੀ ਹੈ ਤੇ ਚਾਰੇ ਪਾਸੇ ਕੰਮ ਚੱਲ ਰਹੇ ਹਨ ਇਹ ਸਭ ਹਲਕਾ ਵਿਧਾਇਕ ਲੋਹਗਡ਼੍ਹ ਜੀ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਵਿਕਾਸ ਕਾਰਜਾਂ ਦੀ ਲਡ਼ੀ ਜੋ ਧਰਮਕੋਟ ਵਿੱਚ ਚੱਲ ਰਹੀ ਹੈ ਉਸੇ ਕੜੀ ਅਧੀਨ 31 ਤਰੀਕ ਸੋਮਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਧਰਮਕੋਟ ਵਿੱਚ ਬੱਸ ਸਟੈਂਡ ਅਤੇ ਸਪੋਰਟਸ ਹੱਬ ਦਾ ਨੀਂਹ ਪੱਥਰ ਠੀਕ 11 ਵਜੇ ਆਪਣੇ ਕਰ ਕਮਲਾਂ ਨਾਲ ਰੱਖਣਗੇ ਜਿਸ ਵਿੱਚ ਬੱਸ ਸਟੈਂਡ ਕਮਿਊਨਿਟੀ ਸੈਂਟਰ ਚਾਰ ਏਕੜ ਵਿੱਚ ਇੱਕ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਇਕ ਹੋਰ ਪਾਰਕ ਅਤੇ ਫੁਹਾਰੇ ਲਾਏ ਜਾਣਗੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਵਾਤਾਵਰਨ ਦੀ ਸੰਭਾਲ ਵਿੱਚ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਅਧੀਨ ਸ਼ਹਿਰ ਵਿੱਚ ਪੰਦਰਾਂ ਸੌ ਦੇ ਕਰੀਬ ਅਲੱਗ ਅਲੱਗ ਤਰ੍ਹਾਂ ਦੇ ਰੁੱਖ ਲਗਾਏ ਜਾਣਗੇ ਧਰਮਕੋਟ ਨੂੰ ਵਿਲੱਖਣ ਦਿੱਖ ਦੇਣ ਲਈ ਨਗਰ ਕੌਂਸਲ ਪ੍ਰਧਾਨ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਇਸ ਨਾਲ ਜਿੱਥੇ ਹਰਿਆਵਲ ਹੋਵੇਗੀ ਉਥੇ ਹੀ ਵਾਤਾਵਰਣ ਵੀ ਸਾਫ ਹੋਵੇਗਾ।

Leave a Reply

Your email address will not be published. Required fields are marked *