ਮੁੱਲਾਂਪੁਰ ਦਾਖਾ (ਜਸਵੀਰ ਸਿੰਘ ਪੁੜੈਣ)
ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ (ਸਵੱਛ ਵਾਤਾਵਰਨ ਅਤੇ ਮਜ਼ਬੂਤ ਲੋਕਤੰਤਰ ਮੁਹਿੰਮ ਤਹਿਤ) ਉਪਰੋਕਤ ਸਕੂਲ ਵਿਚ ਛਾਂਦਾਰ ਅਤੇ ਫਲਦਾਰ ਪੌਦੇ ਲਗਾਉਣ ਦੀ ਪ੍ਰਕਿਰਿਆ ਦਾ ਆਗਾਜ਼ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ(ਨੋਡਲ ਅਫਸਰ ਸਵੀਪ; ਵਿਧਾਨ ਸਭਾ ਹਲਕਾ 068 ਦਾਖਾ) ਦੀ ਅਗਵਾਈ ਵਿੱਚ ਕੁਝ ਸਟਾਫ ਮੈਂਬਰ ਸਾਹਿਬਾਨ ਅਤੇ ਮਿਸ਼ਨ ਜੈ ਜਵਾਨ ਨਾਲ ਸਬੰਧਿਤ ਆਰਮੀ/ਪੁਲਿਸ ਪ੍ਰੀ ਟ੍ਰੇਨਿੰਗ ਕਰ ਰਹੇ ਸਕੂਲ ਵਿਦਿਆਰਥੀਆਂ ਨੇ ਬੂਟੇ ਲਗਾਉਣ ਦੀ ਇਸ ਗਤੀਵਿਧੀ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ । ਇਸ ਸਮੇਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਖੁਸ਼ਵਿੰਦਰ ਕੁਮਾਰ (ਪ੍ਰਿੰਸੀਪਲ ਮੋਦੀ ਕਾਲਜ ਪਟਿਆਲਾ) ਨੇ ਸਕੂਲ ਨੂੰ ਛਾਂਦਾਰ ਅਤੇ ਫਲਦਾਰ ਪੌਦੇ ਭੇਂਟ ਕੀਤੇ। ਸਕੂਲ ਦੇ ਵਿਦਿਆਰਥੀ ਹਰਜੀਵਨ ਪ੍ਰੀਤ ਸਿੰਘ ਅਤੇ ਬੈਸਟ ਵਲੰਟੀਅਰ ਅਤੁਲ ਕੁਮਾਰ ਨੇ ਵੀ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਸਕੂਲ ਨੂੰ ਪੌਦੇ ਭੇਟ ਕੀਤੇ। ਇਸ ਉਸਾਰੂ ਗਤੀਵਿਧੀ ਵਿੱਚ ਡਾ. ਖੁਸ਼ਵਿੰਦਰ ਕੁਮਾਰ, ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀ ਰੰਜੀਵ ਕੁਮਾਰ,ਮੈਥ ਲੈਕਚਰਾਰ ਸ੍ਰੀਮਤੀ ਜਸਬੀਰ ਕੌਰ ਅਤੇ ਕੰਪਿਊਟਰ ਅਧਿਆਪਕ ਸਰਦਾਰ ਪਵਨਦੀਪ ਸਿੰਘ ਭੱਠਲ ਨੇ ਇੱਕ-ਇੱਕ ਪੌਦਾ ਲਾ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਪੌਦਿਆਂ ਦੀ ਸੰਭਾਲ ਅਤੇ ਹੋਰ ਪੌਦੇ ਲੋੜ ਪ੍ਰਤੀ ਆਪਣਾ ਦ੍ਰਿੜ੍ਹ ਨਿਸ਼ਚਾ ਵੀ ਪ੍ਰਗਟ ਕੀਤਾ।