ਮੋਗਾ, 16 ਜੁਲਾਈ (ਜਗਰਾਜ ਸਿੰਘ ਗਿੱਲ)
ਵਿਸ਼ਵ ਯੂਥ ਹੁਨਰ ਦਿਵਸ 2022 ਮੌਕੇ ਜਿਲਾ੍ਹ ਪ੍ਰਸ਼ਾਰਨ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਫਸਟ ਕਪਿਊਟਰ ਸਕਿੱਲ ਸੈਂਟਰ ਅਮ੍ਰਿੰਤਸਰ ਰੋਡ ਮੋਗਾ ਵਿਖੇ ਜਿ਼ਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ ਚੰਦਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਜਿ਼ਲ੍ਹਾ ਪੱਧਰੀ ਸਮਾਗਮ ਦੇ ਨਾਲ-ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿ਼ਲ੍ਹਾ ਅੰਦਰ ਰੋਜ਼ਗਾਰ ਦਫ਼ਤਰ ਤੋਂ ਇਲਾਵਾ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਬੱਧਨੀਂ ਕਲਾਂ ਵਿਖੇ ਚੱਲ ਰਹੇ ਹੁਨਰ ਵਿਕਾਸ ਸੈਂਟਰਾ ਵਿੱਚ ਵੀ ਪ੍ਰੋਗਰਾਮ ਕਰਵਾਏ ਗਏ।
ਪੰਜਾਨ ਹੁਨਰ ਵਿਕਾਸ ਮਿਸ਼ਨ ਦੇ ਮਿਸ਼ਨ ਮੈਨੇਜਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਫੈਸ਼ਨ ਡਿਜਾਇਨਿੰਗ ਵਿੱਚ ਹੁਨਰ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੇ ਸਿਲਈ ਅਤੇ ਕਢਾਈ ਦੇ ਮੁਕਾਬਲੇ ਕਰਵਏ ਗਏ। ਜਿਉਰੀ ਮੈਂਬਰਾ ਦੀ ਭੂਮਿਕਾ ਸਰਬਜੀਤ ਕੌਰ ਇਨਸਟਕਟਰ ਆਈ.ਟੀ.ਆਈ (ਲੜਕੀਆ) ਮੋਗਾ ਅਤੇ ਜਿ਼ਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ, ਗਗਨਦੀਪ ਕੌਰ ,ਫੈਸ਼ਨ ਡਿਜਾਇਜਿਨੰਗ ਟਰੇਨਰ ਰੀਜੈਂਟ ਸਾਫਟਵੇਅਰ ਨੇ ਨਿਭਾਈ।
ਇਨ੍ਹਾਂ ਮੁਕਾਬਲਿਆ ਵਿੱਚ ਰੀਜੈਂਟ ਸਾਫਟਵੇਅਰ ਟਰੇਨਿੰਗ ਪਾਟਨਰ ਮੋਗਾ ਦੀ ਲੜਕੀ ਪੂਜਾ ਪੁੱਤਰੀ ਰਾਮ ਚੰਦਰ ਵੱਲੋ ਹੱਥ ਦੀ ਕਢਾਂਈ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਾਮਾ ਕੰਨਸਲਟੈਂਸੀ ਸਕਿੱਲ ਟਰੇਨਿੰਗ ਸਂੈਟਰ ਦੀ ਹਰਵਿੰਦਰ ਕੌਰ ਪਤਨੀ ਸੰਜੀਵ ਕੁਮਾਰ ਧਰਮਕੋਟ ਨੇ ਸਿਲਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਹੱਥ ਦੀ ਕਢਾਈ ਵਿੱਚ ਰਾਜਵੀਰ ਕੌਰ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿਲਾਈ ਮੁਕਾਬਲੇ ਵਿੱਚ ਸਰਬਜੀਤ ਕੌਰ ਨੇ ਦੂਜਾ, ਮੋਨਿਕਾ ਅਤੇ ਨਵਜੋਤ ਦੋਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੋਕੇ ਜੀ.ਐਮ. ਜਿ਼ਲ੍ਹਾ ਉਦਯੋਗ ਕੇਂਦਰ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੱਲੋ ਇੰਡਸਰਟੀ ਵਿੱਚ ਰੋਜ਼ਗਾਰ ਦੇ ਮੌਕੇ, ਲਘੂ ਉਦਯੋਗ, ਸਵੈ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਕਿੱਲ ਟਰੇਨਿੰਗ ਲੈਣ ਵਾਲੀਆ ਲੜਕੀਆਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ। ਪਰਮਿੰਦਰ ਕੌਰ ਜਿ਼ਲਾ੍ਹ ਰੋਜਗਾਰ ਅਫ਼ਸਰ ਵੱਲੋਂ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਅਵਸਰਾਂ, ਰੋਜ਼ਗਾਰ ਦਫਤਰ ਵੱਲਂੋ ਰੋਜ਼ਗਾਰ ਦੇ ਮੁਹੱਈਆ ਕਰਵਾਏੇ ਜਾ ਰਹੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਜਿ਼ਲ੍ਹਾ ਕਾਰਜਕਾਰੀ ਕਮੇਟੀ ਹੁਨਰ ਵਿਕਾਸ ਮਿਸ਼ਨ ਦੇ ਅਧਿਕਾਰੀਆ ਵੱਲੋ ਕਰਵਾਏ ਗਏ ਮੁਕਾਬਲਿਆ ਦੇ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਦਿੱਤੇ ਗਏ। ਕਸਟਮਰ ਰਿਲੇਸ਼ਨ ਮੈਨੇਜਰ ਦਾ ਕੋਰਸ ਪੂਰਾ ਕਰਨ ਵੱਲੇ ਉਮੀਦਵਾਰਾਂ ਦੀ ਬੀ.ਪੀ.ਉ. ਸੈਕਟਰ ਵਿੱਚ ਨੋਕਰੀ ਕਰਨ ਸਬੰਧੀ ਪਲੈਸਮੈਂਟ ਅਫਸਰ ਸੋਨੀਆ ਬਾਲਾ ਵੱਲੋ ਕਾਊਂਸਲਿੰਗ ਕੀਤੀ ਗਈ।
https://youtube.com/c/NewsPunjabDi